ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਜੋਖਮ ਨੂੰ ਘਟਾਉਣਾ 

ਲੋਕਾਂ ਨੂੰ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਤੋਂ ਬਚਾਉਣ ਲਈ ਜੋਖਮ ਨੂੰ ਘਟਾਉਣਾ

ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ‘ਡਿਕ੍ਰਿਮਨਲਾਈਜ਼ੇਸ਼ਨ’ (ਗੈਰ-ਅਪਰਾਧੀਕਰਨ)

ਨਸ਼ੇ ਦੀ ਲਤ ਇੱਕ ਸਿਹਤ ਦਾ ਮੁੱਦਾ ਹੈ, ਨਾ ਕਿ ਅਪਰਾਧਿਕ ਮੁੱਦਾ। ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਡੀਕ੍ਰਿਮੀਨਲਾਈਜ਼ (ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ ਨੂੰ ਨਿੱਜੀ ਵਰਤੋਂ ਲਈ ਆਪਣੇ ਕੋਲ ਰੱਖਣ ਨੂੰ ਅਪਰਾਧ ਦੇ ਦਾਇਰੇ ’ਚੋਂ ਬਾਹਰ ਕਰਨ ਦੀ ਛੋਟ) ਕਰਨਾ ਉਨ੍ਹਾਂ ਬਹੁਤ ਸਾਰੀਆਂ ਕਾਰਵਾਈਆਂ ਵਿੱਚੋਂ ਇੱਕ ਹੈ ਜੋ ਬੀ.ਸੀ. ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਉਸ ਸੰਕਟ ਨਾਲ ਨਜਿੱਠਣ ਲਈ ਕਰ ਰਿਹਾ ਹੈ, ਜੋ ਸਾਡੇ ਅਜ਼ੀਜ਼ਾਂ ਦੀਆਂ ਜਾਨਾਂ ਲੈ ਰਿਹਾ ਹੈ; ਤਾਂਕਿ ਲੋਕ ਰੋਕਥਾਮ ਅਤੇ ਨੁਕਸਾਨ ਘਟਾਉਣ ਤੋਂ ਲੈ ਕੇ ਇਲਾਜ ਅਤੇ ਰਿਕਵਰੀ ਵਰਗੀ ਲੋੜੀਂਦੀ ਸੰਭਾਲ ਪ੍ਰਾਪਤ ਕਰਨ ਲਈ ਜ਼ਿੰਦਾ ਰਹਿ ਸਕਣ।

ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਡੀਕ੍ਰਿਮੀਨਲਾਈਜ਼ ਕਰਨ ਦਾ ਟੀਚਾ ਬਦਨਾਮੀ ਦੇ ਡਰ ਅਤੇ ਅਪਰਾਧਿਕ ਕਨੂੰਨੀ ਕਾਰਵਾਈ ਦੇ ਡਰ ਨੂੰ ਘਟਾਉਣਾ ਹੈ ਜੋ ਲੋਕਾਂ ਨੂੰ ਡਾਕਟਰੀ ਸਹਾਇਤਾ ਸਮੇਤ ਮਦਦ ਲਈ ਪਹੁੰਚ ਕਰਨ ਤੋਂ ਰੋਕਦਾ ਹੈ।

ਬੀ.ਸੀ. ਵਿੱਚ ਇਸ ਸਮੇਂ:

  • ਜਨਤਕ ਤੌਰ ‘ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਗੈਰ-ਕਨੂੰਨੀ ਹੈ। ਲੋਕਾਂ ਨੂੰ ਜਨਤਕ ਥਾਵਾਂ, ਜਿਵੇਂ ਕਿ ਹਸਪਤਾਲਾਂ, ਕਾਰੋਬਾਰਾਂ, ਟ੍ਰਾਂਜ਼ਿਟ ਅਤੇ ਪਾਰਕਾਂ ਵਿੱਚ ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਜਾਂ ਰੱਖਣ ਦੀ ਆਗਿਆ ਨਹੀਂ ਹੈ।
  • ਬਾਲਗਾਂ ਕੋਲ ਨਿੱਜੀ ਘਰਾਂ, ਸ਼ੈਲਟਰਾਂ, ਅਤੇ ਆਊਟਪੇਸ਼ੈਂਟ ਐਡਿਕਸ਼ਨ, ਓਵਰਡੋਜ਼ ਦੀ ਰੋਕਥਾਮ ਅਤੇ ਨਸ਼ੀਲੇ ਪਦਾਰਥਾਂ ਦੀ ਜਾਂਚ ਸੇਵਾਵਾਂ ਦੀਆਂ ਥਾਂਵਾਂ ਸਮੇਤ ਵਿਸ਼ੇਸ਼ ਥਾਵਾਂ ‘ਤੇ ਨਿੱਜੀ ਵਰਤੋਂ ਲਈ ਕੁਝ ਗੈਰ-ਕਨੂੰਨੀ ਨਸ਼ੀਲੇ ਪਦਾਰਥ (ਓਪੀਓਇਡਜ਼, ਕੋਕੇਨ, ਮੈਥ ਅਤੇ ਐਕਸਟੇਸੀ) ਦੀ ਕਨੂੰਨੀ ਤੌਰ ‘ਤੇ ਥੋੜ੍ਹੀ ਮਾਤਰਾ ਹੋ ਸਕਦੀ ਹੈ।

ਵਧੇਰੇ ਜਾਣਨ ਲਈ, gov.bc.ca/decriminalization ‘ਤੇ ਜਾਓ

‘ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਸੰਭਾਲ ਦੇ ਸਿਸਟਮ ਦਾ ਨਿਰਮਾਣ – ਡੇਟਾ ਸਨੈਪਸ਼ਾਟ’ ਡਾਊਨਲੋਡ ਕਰੋ (ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ)

ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ‘ਡੀਕ੍ਰਿਮਿਨਲਾਈਜ਼’ ਕਰਨਾ

ਸੂਬੇ ਭਰ ਵਿੱਚ ਪਬਲਿਕ ਹੈਲਥ ਐਮਰਜੈਂਸੀ ਦੀ ਮੰਗ ਹੈ ਕਿ ਸਰਕਾਰ ਲੋਕਾਂ ਨੂੰ ਉਨ੍ਹਾਂ ਦੀ ਲੋੜੀਂਦੀ ਸੰਭਾਲ ਨਾਲ ਜੋੜਨ ਲਈ ਹਰ ਸੰਭਵ ਕੋਸ਼ਿਸ਼ ਕਰੇ, ਜਿਸ ਵਿੱਚ ਰੋਕਥਾਮ, ਨੁਕਸਾਨ ਘਟਾਉਣਾ, ਇਲਾਜ ਅਤੇ ਰਿਕਵਰੀ ਸ਼ਾਮਲ ਹੈ।

ਇਸ ਸਮੇਂ, ਲੋਕ ਸਿਰਫ਼ ਜ਼ਹਿਰੀਲੇ ਸਟ੍ਰੀਟ ਡਰੱਗਜ਼ ਲੈਣ ਨਾਲ ਮਰ ਰਹੇ ਹਨ। 

ਜਾਨਾਂ ਬਚਾਉਣ ਅਤੇ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਨੂੰ ਖਤਮ ਕਰਨ ਲਈ ਸੂਬੇ ਦੀ ਲੜਾਈ ਵਿੱਚ ਡੀਕ੍ਰਿਮਿਨਲਾਈਜ਼ੇਸ਼ਨ (ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ ਨੂੰ ਨਿੱਜੀ ਵਰਤੋਂ ਲਈ ਆਪਣੇ ਕੋਲ ਰੱਖਣ ਨੂੰ ਅਪਰਾਧ ਦੇ ਦਾਇਰੇ ’ਚੋਂ ਬਾਹਰ ਕਰਨ ਦੀ ਛੋਟ) ਇੱਕ  ਸਾਧਨ ਹੈ।

ਬੀ.ਸੀ. ਪਹਿਲਾ ਸੂਬਾ ਹੈ ਜਿਸ ਨੂੰ ਨਿੱਜੀ ਵਰਤੋਂ ਲਈ ਥੋੜ੍ਹੀ ਮਾਤਰਾ ਵਿੱਚ ਗੈਰ-ਕਨੂੰਨੀ ਨਸ਼ੀਲੇ ਪਦਾਰਥ ਰੱਖਣ ਵਾਲੇ ਲੋਕਾਂ ਲਈ ਅਪਰਾਧਿਕ ਜੁਰਮਾਨੇ ਹਟਾਉਣ ਲਈ ਫੈਡਰਲ ਸਰਕਾਰ ਤੋਂ ਤਿੰਨ ਸਾਲ ਦੀ ਛੋਟ ਮਿਲੀ ਹੈ।

ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ‘ਡੀਕ੍ਰਿਮਿਨਲਾਈਜ਼ੇਸ਼ਨ’ ਉਸ ਡਰ ਅਤੇ ਸ਼ਰਮ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਜੋ ਲੋਕਾਂ ਨੂੰ ਚੁੱਪ ਰੱਖਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਲੁਕਾਉਣ ਅਤੇ ਇਲਾਜ ਅਤੇ ਸਹਾਇਤਾ ਤੋਂ ਦੂਰ ਰਹਿਣ ਲਈ ਮਜਬੂਰ ਕਰਦਾ ਹੈ। ਵੱਧ ਰਹੀ ਨਸ਼ੀਲੇ ਪਦਾਰਥਾਂ ਦੀ ਜ਼ਹਿਰੀਲੀ ਸਪਲਾਈ ਨੂੰ ਦੇਖਦੇ ਹੋਏ – ਇਕੱਲੇ ਨਸ਼ੇ ਕਰਨਾ ਘਾਤਕ ਹੋ ਸਕਦਾ ਹੈ। ਇਨ੍ਹਾਂ ਰੁਕਾਵਟਾਂ ਨੂੰ ਖਤਮ ਕਰ ਕੇ, ਵਧੇਰੇ ਲੋਕ ਜੀਵਨ ਬਚਾਉਣ ਵਾਲੀਆਂ ਸਹਾਇਤਾਵਾਂ ਤੱਕ ਪਹੁੰਚ ਕਰਨ ਵਿੱਚ ਆਰਾਮ ਮਹਿਸੂਸ ਕਰਨਗੇ।

ਡੀਕ੍ਰਿਮੀਨਲਾਈਜ਼ੇਸ਼ਨ 31 ਜਨਵਰੀ, 2023 ਨੂੰ ਲਾਗੂ ਹੋਇਆ ਸੀ, ਅਤੇ ਸੂਬਾ ਇਹ ਯਕੀਨੀ ਬਣਾਉਣ ਲਈ ਵੱਖੋ-ਵੱਖਰੇ ਭਾਈਵਾਲਾਂ ਦੇ ਨਾਲ ਕੰਮ ਕਰ ਰਿਹਾ ਹੈ ਕਿ ਪੁਲਿਸ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਸਿਹਤ ਅਧਿਕਾਰੀ ਇਸ ਤਬਦੀਲੀ ਲਈ ਤਿਆਰ ਹਨ। 

ਇਸ ਛੋਟ ਬਾਰੇ ਹੋਰ ਜਾਣਨ ਲਈ, gov.bc.ca/decriminalization ‘ਤੇ ਜਾਓ।

ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਡੇਟਾ ਦਾ ਸਾਰ (Mental Health and Substance Use Data Snapshot) PDF ਡਾਊਨਲੋਡ ਕਰੋ।

ਡਰੱਗ ਚੈਕਿੰਗ

ਸੂਬੇ ਭਰ ਵਿੱਚ ਬਹੁਤ ਸਾਰੀਆਂ ‘ਡਰੱਗ-ਚੈਕਿੰਗ’ ਸੇਵਾਵਾਂ ਹਨ ਤਾਂ ਜੋ ਲੋਕਾਂ ਨੂੰ ਇਹ ਜਾਣਨ ਵਿੱਚ ਮਦਦ ਕੀਤੀ ਜਾ ਸਕੇ ਕਿ ਜੋ ਨਸ਼ੀਲੇ ਪਦਾਰਥ ਉਹ ਲੈ ਰਹੇ ਹਨ, ਉਨ੍ਹਾਂ ਵਿੱਚ ਕੀ ਪਾਇਆ ਗਿਆ ਹੈ, ਤਾਂਕਿ ਜ਼ਹਿਰੀਲੇਪਣ ਦੇ ਜੋਖਮ ਨੂੰ ਘਟਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਸਹਾਇਕ ਸੇਵਾਵਾਂ ਨਾਲ ਜੋੜਿਆ ਜਾ ਸਕੇ।

ਸੂਬੇ ਭਰ ਦੀਆਂ ਸਾਰੀਆਂ ਸਿਹਤ ਅਥੌਰਿਟੀਆਂ ਵਿੱਚ ਬੀ.ਸੀ. ਵਿੱਚ ਨਸ਼ੀਲੇ ਪਦਾਰਥਾਂ ਦੀ ਜਾਂਚ ਲਈ ਬਹੁਤ ਸਾਰੇ ਫੋਰੀਏ ਟਰਾਂਸਫਾਰਮ ਇਨਫਰਾਰੈਡ (FTIR) ਸਪੈਕਟ੍ਰੋਮੀਟਰ ਹਨ, ਨਾਲ ਹੀ ‘ਬੀ ਸੀ ਸੈਂਟਰ ਔਨ ਸਬਸਟੈਂਸ ਯੂਜ਼’ ਦੀ ਮਲਕੀਅਤ ਵਾਲੇ ਤਿੰਨ ਵਾਧੂ ਯੰਤਰ ਵੀ ਹਨ।  

ਸੂਬੇ ਭਰ ਵਿੱਚ 100 ਤੋਂ ਵੱਧ ਵੰਡੀਆਂ ਗਈਆਂ ਡਰੱਗ-ਚੈਕਿੰਗ ਸਾਈਟਾਂ ਖੋਲ੍ਹੀਆਂ ਗਈਆਂ ਹਨ: ਫਰੇਜ਼ਰ ਹੈਲਥ ਵਿੱਚ 26, ਇੰਟੀਰੀਅਰ ਹੈਲਥ ਵਿੱਚ 35, ਆਇਲੈਂਡ ਹੈਲਥ ਵਿੱਚ 31, ਵੈਨਕੂਵਰ ਕੋਸਟਲ ਹੈਲਥ ਵਿੱਚ ਦੋ ਅਤੇ ਨੌਰਦਰਨ ਹੈਲਥ ਵਿੱਚ 11 ਹਨ। ਇਹ ਸਾਈਟਾਂ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਖੇਤਰਾਂ ਵਿੱਚ ਵਧੇਰੇ ਲੋਕਾਂ ਲਈ ਡਰੱਗ ਚੈਕਿੰਗ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੀਆਂ ਹਨ। 

ਇਸ ਤੋਂ ਇਲਾਵਾ, ਸਰਕਾਰ ਨੇ ਵੈਨਕੂਵਰ ਆਇਲੈਂਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀ ਗਈ ਪਹਿਲਾਂ ਨਾਲੋਂ ਬਿਹਤਰ, ਅਤਿ ਆਧੁਨਿਕ ਡਰੱਗ-ਚੈਕਿੰਗ ਤਕਨਾਲੋਜੀ ‘ਹਾਰਮਚੈੱਕ’ (HarmCheck) ਵਿੱਚ ਨਿਵੇਸ਼ ਕੀਤਾ ਹੈ ਜੋ ਲੋਕਾਂ ਨੂੰ ਇਸ ਬਾਰੇ ਹੋਰ ਵੀ ਸਹੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੀ ਹੈ ਕਿ ਉਹ ਕਿਹੜੇ ਪਦਾਰਥ ਲੈ ਰਹੇ ਹਨ, ਜਿਸ ਨਾਲ ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇਪਣ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ।

ਬੀ.ਸੀ. ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਜਾਂਚ ਕਰਨ ਵਾਲੀਆਂ ਸਾਈਟਾਂ ਦੀ ਇੱਕ ਪੂਰੀ ਸੂਚੀ ਇੱਥੇ ਪਾਈ ਜਾ ਸਕਦੀ ਹੈ।

ਨਸ਼ੀਲੇ ਪਦਾਰਥਾਂ ਦੀ ਜਾਂਚ ਕਰਨ ਵਾਲੀ ਮਸ਼ੀਨ ਵਿੱਚ ਟੈਸਟ ਕੀਤਾ ਜਾ ਰਿਹਾ ਇੱਕ ਸੈਂਪਲ

ਓਵਰਡੋਜ਼ ਰੋਕਥਾਮ ਅਤੇ ਨਸ਼ੇ ਕਰਨ ਦੀਆਂ ਨਿਰੀਖਣ ਵਾਲੀਆਂ ਸੇਵਾਵਾਂ 

ਜ਼ਹਿਰੀਲੇ ਨਸ਼ੇ ਲੋਕਾਂ ਦੀ ਜਾਨ ਲੈ ਰਹੇ ਹਨ ਅਤੇ ਕਮਿਊਨਿਟੀਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਸ ਤਰ੍ਹਾਂ ਨਹੀਂ ਚੱਲ ਸਕਦਾ। ਜਾਨਾਂ ਬਚਾਉਣ ਅਤੇ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇਪਣ ਦੇ ਜੋਖਮ ਨੂੰ ਘਟਾਉਣ ਲਈ, ਬੀ.ਸੀ. ਨੇ ਓਵਰਡੋਜ਼ ਰੋਕਥਾਮ ਸੇਵਾਵਾਂ ਦਾ ਉਹਨਾਂ ਕਮਿਊਨਿਟੀਆਂ ਵਿੱਚ ਤੇਜ਼ੀ ਨਾਲ ਵਿਸਤਾਰ ਕੀਤਾ ਹੈ, ਜੋ ਨਸ਼ਿਆਂ ਦੇ ਜ਼ਹਿਰੀਲੇਪਣ ਤੋਂ ਸਭ ਤੋਂ ਵੱਧ ਪ੍ਰਭਾਵਤ ਹਨ। 

ਓਵਰਡੋਜ਼ ਰੋਕਥਾਮ ਅਤੇ ਨਸ਼ੇ ਕਰਨ ਦੀਆਂ ਨਿਰੀਖਣ ਵਾਲੀਆਂ ਸੇਵਾਵਾਂ ਜਾਨਾਂ ਬਚਾਉਂਦੀਆਂ ਹਨ, ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇਪਣ ਦੇ ਜੋਖਮ ਨੂੰ ਘਟਾਉਂਦੀਆਂ ਹਨ ਅਤੇ ਲੋਕਾਂ ਨੂੰ ਜਾਨ ਬਚਾਉਣ ਵਾਲੀਆਂ ਸਹਾਇਤਾਵਾਂ ਨਾਲ ਜੋੜਦੀਆਂ ਹਨ। ਇਹਨਾਂ ਸੇਵਾਵਾਂ ਦੇ ਸੰਪਰਕ ਵਿੱਚ ਆਉਣ ਵਾਲੇ ਹਰ ਵਿਅਕਤੀ ਲਈ ਇਹ ਸਿਹਤ ਸੰਭਾਲ, ਸਮਾਜਕ ਸੇਵਾਵਾਂ ਅਤੇ ਰਿਹਾਇਸ਼ ਅਤੇ ਇਲਾਜ ਦੇ ਵਿਕਲਪਾਂ ਨਾਲ ਜੁੜਨ ਦਾ ਮੌਕਾ ਹੈ। 

ਦਸੰਬਰ 2023 ਤੋਂ ਲੋਕ 50 ਸਾਈਟਾਂ ਤੱਕ ਪਹੁੰਚ ਕਰ ਸਕਦੇ ਹਨ, ਜਿਸ ਵਿੱਚ ‘ਇਨਹੇਲੇਸ਼ਨ ਸੇਵਾਵਾਂ’ (ਵੱਖ-ਵੱਖ ਸਾਹ ਕਿਰਿਆਵਾਂ ਜਿੰਨ੍ਹਾਂ ਨੂੰ ਵੰਨ-ਸੁਵੰਨੀਆਂ ਬਿਮਾਰੀਆਂ, ਅਵਸਥਾਵਾਂ, ਜਾਂ ਸੱਟਾਂ ਵਾਲੇ ਮਰੀਜ਼ਾਂ ਵਿੱਚ ਸਾਹ ਲੈਣ ਵਿੱਚ ਸੁਧਾਰ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ) ਵਾਲੀਆਂ 22 ਸਾਈਟਾਂ ਸ਼ਾਮਲ ਹਨ।  

ਓਵਰਡੋਜ਼ ਰੋਕਥਾਮ ਸੇਵਾਵਾਂ ਅਤੇ ਨਸ਼ੇ ਕਰਨ ਦੀਆਂ ਨਿਰੀਖਣ ਵਾਲੀਆਂ ਸਾਈਟਾਂ ‘ਤੇ ਲੱਖਾਂ ਵਿਜ਼ਿਟ ਹੋਈਆਂ ਹਨ ਅਤੇ ਹਜ਼ਾਰਾਂ ਓਵਰਡੋਜ਼ ਘਟਨਾਵਾਂ ਨਾਲ ਨਜਿੱਠਿਆ ਗਿਆ ਅਤੇ ਜਾਨਾਂ ਬਚਾਈਆਂ ਗਈਆਂ। 

ਟੇਲਗੇਟ ਕਿੱਟ

ਜ਼ਹਿਰੀਲੇ ਨਸ਼ੀਲੇ ਪਦਾਰਥ ਲੋਕਾਂ ਨੂੰ ਮਾਰ ਰਹੇ ਹਨ ਅਤੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਅੰਕੜੇ ਦਰਸਾਉਂਦੇ ਹਨ ਕਿ ਆਦਮੀ – ਅਤੇ ਖਾਸ ਤੌਰ ‘ਤੇ ਟ੍ਰੇਡਜ਼ ਵਿੱਚ ਕੰਮ ਕਰਨ ਵਾਲੇ ਆਦਮੀ – ਇਸ ਸੰਕਟ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ। ਇਹ ਇਸ ਤਰ੍ਹਾਂ ਨਹੀਂ ਚੱਲ ਸਕਦਾ।

ਇਹੀ ਕਾਰਨ ਹੈ ਕਿ ਸਰਕਾਰ ਟ੍ਰੇਡਜ਼ ਵਿੱਚ ਲੋਕਾਂ ਨੂੰ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਲਈ ਕਾਰਵਾਈ ਕਰ ਰਹੀ ਹੈ, ਜਿਸ ਵਿੱਚ ‘ਟੇਲਗੇਟ ਟੂਲਕਿੱਟ’ ਵੀ ਸ਼ਾਮਲ ਹੈ। ਟੇਲਗੇਟ ਟੂਲਕਿੱਟ ਵੈਨਕੂਵਰ ਆਇਲੈਂਡ ਕੰਸਟ੍ਰਕਸ਼ਨ ਐਸੋਸੀਏਸ਼ਨ ਦੁਆਰਾ ਪਾਇਲਟ ਕੀਤਾ ਗਿਆ ਨੁਕਸਾਨ ਘਟਾਉਣ ਵਾਲਾ ਇੱਕ ਸਫਲ ਪ੍ਰੋਗਰਾਮ ਹੈ, ਤਾਂ ਜੋ ਇਹ ਬੀ.ਸੀ. ਵਿੱਚ ਕੰਸਟ੍ਰਕਸ਼ਨ ਅਤੇ ਟ੍ਰੇਡਜ਼ ਤੱਕ ਪਹੁੰਚ ਸਕੇ। 

ਇਹ ਪ੍ਰੋਗਰਾਮ ਲੋਕਾਂ ਨੂੰ ਇਕੱਲੇ ਨਸ਼ਿਆਂ ਦੀ ਵਰਤੋਂ ਕਰਨ ਦੇ ਜੋਖਮਾਂ, ਦਰਦ ਨਾਲ ਨਜਿੱਠਣ ਦੇ ਵਿਕਲਪਾਂ, ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇਪਣ ਦੀ ਰੋਕਥਾਮ ਅਤੇ ਇਲਾਜ ਤੱਕ ਪਹੁੰਚ ਬਾਰੇ ਸਿਖਾਉਂਦਾ ਹੈ। ਇਹ ਗੱਲਬਾਤ ਨੂੰ ਵੀ ਉਤਸ਼ਾਹਤ ਕਰਦਾ ਹੈ ਜੋ ਪਦਾਰਥਾਂ ਦੀ ਵਰਤੋਂ ਨਾਲ ਜੁੜੇ ਬਦਨਾਮੀ ਦੇ ਡਰ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਅਤੇ ਲੋਕਾਂ ਨੂੰ ਜੀਵਨ ਬਚਾਉਣ ਵਾਲੀਆਂ ਸਹਾਇਤਾਵਾਂ ਤੱਕ ਪਹੁੰਚ ਕਰਨ ਲਈ ਉਤਸ਼ਾਹਤ ਕਰਦੀ ਹੈ। ਕਿਉਂਕਿ ਨਸ਼ਾ ਸਿਹਤ ਦਾ ਮੁੱਦਾ ਹੈ ਨਾ ਕਿ ਅਪਰਾਧਿਕ ਨਿਆਂ ਦਾ।

ਹੋਰ ਜਾਣਕਾਰੀ ਲਈ, ਟੇਲਗੇਟ ਟੂਲਕਿੱਟ ‘ਤੇ ਜਾਓ – ਤੁਸੀਂ ਸਹੀ ਸਾਧਨਾਂ ਦੇ ਹੱਕਦਾਰ ਹੋ।

ਘਰ ਲੈਕੇ ਜਾਣ ਵਾਲੀਆਂ ਨਲੌਕਸੋਨ ਕਿੱਟ

ਟੇਕ-ਹੋਮ ਨਲੌਕਸੋਨ (THN) ਕਿੱਟ ਯਾਨੀ ਘਰ ਲੈਕੇ ਜਾਣ ਵਾਲੀਆਂ ਨਲੌਕਸੋਨ ਕਿੱਟ ਦੀ ਵਧੇਰੇ ਮੰਗ ਦਾ ਸਿਲਸਿਲਾ ਜਾਰੀ ਹੈ। ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਅਤੇ ਜੂਨ 2023 ਤੱਕ, ਤਕਰੀਬਨ 2 ਮਿਲੀਅਨ ਤੋਂ ਵੱਧ ਕਿੱਟ ਭੇਜੀਆਂ ਜਾ ਚੁੱਕੀਆਂ ਹਨ ਅਤੇ 153,148 ਕਿੱਟ ਦੀ ਵਰਤੋਂ ਕਿਸੇ ਨਸ਼ੀਲੇ ਪਦਾਰਥ ਦੇ ਜ਼ਹਿਰੀਲੇਪਣ ਨੂੰ ਖਤਮ ਕਰਨ ਲਈ ਕੀਤੇ ਜਾਣ ਦੀ ਰਿਪੋਰਟ ਹੈ। ਕਿੱਟ 2,204 ਤੋਂ ਵੱਧ ਥਾਂਵਾਂ ‘ਤੇ ਉਪਲਬਧ ਹਨ, ਜਿੰਨ੍ਹਾਂ ਵਿੱਚ ਬੀ.ਸੀ. ਵਿੱਚ 860 ਕਮਿਊਨਿਟੀ ਫਾਰਮੇਸੀਆਂ ਵੀ ਸ਼ਾਮਲ ਹਨ।

ਇੱਕ ਹੱਥ ਵਿੱਚ ਫੜਿਆ ਹੋਇਆ ਨੈਲੌਕਸੋਨ ਕਿੱਟ

ਲਾਈਫਗਾਰਡ ਐਪ

ਲਾਈਫਗਾਰਡ ਐਪ ਇੱਕ ਜੀਵਨ ਬਚਾਉਣ ਦਾ ਸਾਧਨ ਹੈ ਜੋ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ ਓਵਰਡੋਜ਼ ਹੋਣ ‘ਤੇ ਤੇਜ਼ੀ ਨਾਲ ਮਦਦ ਪ੍ਰਾਪਤ ਕਰਨ ਦੇ ਸਮਰੱਥ ਕਰਦਾ ਹੈ।

ਐਪ ਵਰਤੋਂ ਕਰਨ ਵਾਲੇ ਦੁਆਰਾ ਆਪਣੀ ਡੋਜ਼ ਲੈਣ ਤੋਂ ਪਹਿਲਾਂ ਐਕਟੀਵੇਟ ਕੀਤੀ ਜਾਂਦੀ ਹੈ। 50 ਸਕਿੰਟਾਂ ਬਾਅਦ ਐਪ ਦਾ ਅਲਾਰਮ ਵੱਜੇਗਾ। ਜੇ ਨਸ਼ੇ ਦੀ ਵਰਤੋਂ ਕਰਨ ਵਾਲਾ ਇਹ ਦਰਸਾਉਣ ਲਈ ਕਿ ਉਹ ਠੀਕ ਹਨ, ਅਲਾਰਮ ਨੂੰ ਰੋਕਣ ਲਈ ਇੱਕ ਬਟਨ ਨਹੀਂ ਦਬਾਉਂਦਾ ਤਾਂ ਅਲਾਰਮ ਹੋਰ ਤੇਜ਼ ਹੋ ਜਾਂਦਾ ਹੈ। 75 ਸਕਿੰਟਾਂ ਬਾਅਦ ਇੱਕ ਟੈਕਸਟ-ਟੂ-ਵੌਇਸ ਕਾਲ ਸਿੱਧੀ 9-1-1 ‘ਤੇ ਜਾਵੇਗੀ, ਜੋ ਐਮਰਜੈਂਸੀ ਮੈਡੀਕਲ ਡਿਸਪੈਚਰਾਂ ਨੂੰ ਸੰਭਾਵਿਤ ਓਵਰਡੋਜ਼ ਬਾਰੇ ਸੁਚੇਤ ਕਰੇਗੀ।

ਅੱਜ ਤੱਕ, ਐਪ ਰਾਹੀਂ ਨਸ਼ੀਲੇ ਪਦਾਰਥਾਂ ਨਾਲ ਕਿਸੇ ਵੀ ਮੌਤ ਦੀ ਰਿਪੋਰਟ ਨਹੀਂ ਕੀਤੀ ਗਈ ਹੈ। ‘ਲਾਈਫਗਾਰਡ’ ਹੁਣ ਡਰੱਗ ਅਲਰਟ ਵੀ ਪ੍ਰਦਾਨ ਕਰਦਾ ਹੈ।