ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਲਈ ਸੰਭਾਲ
ਲੋਕ ਪਿਛਲੇ ਕੁਝ ਸਾਲਾਂ ਤੋਂ ਬਹੁਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਮਹਾਂਮਾਰੀ ਅਤੇ ਇਸ ਦੇ ਕਾਰਨ ਪੈਦਾ ਹੋਏ ਤਣਾਅ ਅਤੇ ਸਮਾਜਕ ਚੁਣੌਤੀਆਂ ਦੇ ਨਤੀਜੇ ਵਜੋਂ, ਵਧੇਰੇ ਲੋਕ ‘ਡਿਪਰੈਸ਼ਨ’ ਅਤੇ ‘ਐਂਕਜ਼ਾਇਟੀ’ (ਮਾਨਸਿਕ ਸਿਹਤ ਨਾਲ ਜੁੜੀਆਂ ਅਵਸਥਾਵਾਂ) ਤੋਂ ਪੀੜਤ ਹਨ। ਨਸ਼ੀਲੇ ਪਦਾਰਥ ਵੀ ਵਧੇਰੇ ਜ਼ਹਿਰੀਲੇ ਹੋ ਗਏ ਅਤੇ ਵਧੇਰੇ ਲੋਕਾਂ ਨੂੰ ਮਾਰ ਰਹੇ ਹਨ ਅਤੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ।

ਲੋਕਾਂ ਲਈ ਲੋੜੀਂਦੀ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਲਈ ਸੰਭਾਲ ਪ੍ਰਦਾਨ ਕਰਨਾ
ਮਹਾਂਮਾਰੀ ਕਾਰਨ ਪੈਦਾ ਹੋਈਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ, ਸਰਕਾਰ ਇਹ ਯਕੀਨੀ ਬਣਾਉਣ ਲਈ ਕਾਰਵਾਈ ਕਰ ਰਹੀ ਹੈ ਕਿ ਲੋਕਾਂ ਨੂੰ ਲੋੜ ਪੈਣ ‘ਤੇ ਇਹਨਾਂ ਦੁਆਰਾ ਲੋੜੀਂਦੀ ਸੰਭਾਲ ਅਤੇ ਸੇਵਾਵਾਂ ਮਿਲਣ:

ਜਲਦੀ ਦਖਲ ਦੇਣਾ
ਲੋਕਾਂ ਨੂੰ ਜਲਦੀ ਸੰਭਾਲ ਪ੍ਰਾਪਤ ਕਰਨ ਵਿੱਚ ਮਦਦ ਲਈ ਜਲਦੀ ਦਖਲ ਦੇਣਾ।

ਗੈਰ-ਕਨੂੰਨੀ ਜ਼ਹਿਰੀਲੇ ਨਸ਼ਿਆਂ ਦੇ ਜੋਖਮ ਨੂੰ ਘਟਾਉਣਾ
ਲੋਕਾਂ ਨੂੰ ਗੈਰ-ਕਨੂੰਨੀ ਅਤੇ ਜ਼ਹਿਰੀਲੇ ਨਸ਼ਿਆਂ ਤੋਂ ਬਚਾਉਣ ਲਈ ਜੋਖਮ ਨੂੰ ਘਟਾਉਣਾ।

ਲੋਕਾਂ ਨੂੰ ਸੰਭਾਲ ਨਾਲ ਜੋੜਨਾ
ਲੋਕਾਂ ਨੂੰ ਸੰਭਾਲ ਨਾਲ ਜੋੜਨਾ ਤਾਂ ਕਿ ਉਹ ਲੋੜੀਂਦੀ ਮਦਦ ਪ੍ਰਾਪਤ ਕਰ ਸਕਣ।

ਮੌਜੂਦਾ ਤੰਦਰੁਸਤੀ ਅਤੇ ਰਿਕਵਰੀ ਵਿੱਚ ਮਦਦ ਕਰਨਾ
ਰਿਕਵਰੀ ਦਾ ਰਸਤਾ ਬਣਾਉਣਾ ਤਾਂ ਜੋ ਲੋਕ ਸਿਹਤਮੰਦ ਜ਼ਿੰਦਗੀ ਜੀ ਸਕਣ।
ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਡੇਟਾ ਦਾ ਸਾਰ
ਬੀ.ਸੀ. ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਡੇਟਾ ਦੇ ਸਾਰ (Mental Health and Substance Use Data Snapshot) ਰਾਹੀਂ ‘ਡੀਕ੍ਰਿਮਿਨਲਾਈਜ਼ੇਸ਼ਨ’ (ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ ਨੂੰ ਨਿੱਜੀ ਵਰਤੋਂ ਲਈ ਆਪਣੇ ਕੋਲ ਰੱਖਣ ਨੂੰ ਅਪਰਾਧ ਦੇ ਦਾਇਰੇ ’ਚੋਂ ਬਾਹਰ ਕਰਨ ਦੀ ਛੋਟ) ਦੇ ਸ਼ੁਰੂਆਤੀ ਨਤੀਜਿਆਂ ‘ਤੇ ਇੱਕ ਪਹਿਲੀ ਰਿਪੋਰਟ ਪ੍ਰਦਾਨ ਕਰ ਰਿਹਾ ਹੈ, ਜੋ ਚਾਰ ਖੇਤਰਾਂ ‘ਤੇ ਰਿਪੋਰਟ ਕਰੇਗੀ: ਕਨੂੰਨ ਲਾਗੂ ਕਰਨ ਦੇ ਤਰੀਕਿਆਂ ਵਿੱਚ ਤਬਦੀਲੀਆਂ, ਨਸ਼ੇ ਦੀ ਲਤ ਨਾਲ ਰਹਿ ਰਹੇ ਲੋਕਾਂ ਦੀ ਸਮਾਜਕ-ਭਾਵਨਾਤਮਕ ਤੰਦਰੁਸਤੀ ਵਿੱਚ ਤਬਦੀਲੀਆਂ, ਸੇਵਾਵਾਂ ਅਤੇ ਇਲਾਜ ਦੇ ਰਸਤੇ ਅਤੇ ‘ਡੀਕ੍ਰਿਮਿਨਲਾਈਜ਼ੇਸ਼ਨ’ ਬਾਰੇ ਜਨਤਕ ਜਾਗਰੂਕਤਾ ਅਤੇ ਸਮਝ।
