ਜਲਦੀ ਦਖਲ ਦੇਣਾ

ਲੋਕਾਂ ਨੂੰ ਜਲਦੀ ਸੰਭਾਲ ਪ੍ਰਾਪਤ ਕਰਨ ਵਿੱਚ ਮਦਦ ਲਈ ਜਲਦੀ ਦਖਲ ਦੇਣਾ।

ਫਾਊਂਡਰੀ

ਨੌਜਵਾਨ ਜ਼ਿੰਦਗੀ ਵਿੱਚ ਸਭ ਤੋਂ ਵਧੀਆ ਸੰਭਵ ਸ਼ੁਰੂਆਤ ਦੇ ਹੱਕਦਾਰ ਹਨ ਪਰ ਪਿਛਲੇ ਕੁਝ ਸਾਲ ਨੌਜਵਾਨਾਂ ਲਈ ਆਸਾਨ ਨਹੀਂ ਰਹੇ। ਅਧਿਐਨਾਂ ਨੇ ਸਾਨੂੰ ਦਿਖਾਇਆ ਹੈ ਕਿ ਨੌਜਵਾਨ ਮਹਾਂਮਾਰੀ ਨਾਲ ਬੇਹੱਦ ਪ੍ਰਭਾਵਿਤ ਹੋਏ ਸਨ।

ਨੌਜਵਾਨਾਂ ਨੂੰ ਸਾਥੀਆਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਦੇਣ ਲਈ, ਸਰਕਾਰ ਸੂਬੇ ਭਰ ਵਿੱਚ ਫਾਊਂਡਰੀ ਸੈਂਟਰਾਂ ਦਾ ਵਿਸਤਾਰ ਕਰ ਰਹੀ ਹੈ।

ਫਾਊਂਡਰੀ ਨੌਜਵਾਨ ਵੈਲਨੈਸ ਸੈਂਟਰਾਂ ਦਾ ਇੱਕ ਸੂਬਾ-ਵਿਆਪੀ ਨੈੱਟਵਰਕ ਹੈ, ਜੋ ਇਕੋਂ ਥਾਂ ‘ਤੇ ਸਥਾਨਕ ਕਮਿਊਨਿਟੀ ਸੰਸਥਾਵਾਂ ਅਤੇ ਔਨਲਾਈਨ ਸਹਾਇਤਾ ਨਾਲ ਭਾਈਵਾਲੀ ਵਿੱਚ ਹੈ, ਜੋ ਰੁਕਾਵਟਾਂ ਨੂੰ ਦੂਰ ਕਰਦਾ ਹੈ ਅਤੇ ਮੁਫਤ ਅਤੇ ਗੁਪਤ ਮਾਨਸਿਕ ਸਿਹਤ ਅਤੇ ਨਸ਼ਾ ਸਹਾਇਤਾ ਨਾਲ 12-24 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਸਰੀਰਕ ਅਤੇ ਜਿਨਸੀ ਸਿਹਤ ਸੰਭਾਲ, ਪੀਅਰ ਸੁਪੋਰਟ (ਉਹ ਪ੍ਰਕਿਰਿਆ ਜਿਸ ਰਾਹੀਂ ਲੋਕ ਇੱਕੋ ਜਿਹੇ ਤਜਰਬੇ ਸਾਂਝੇ ਕਰਦੇ ਹਨ ਅਤੇ ਉਹਨਾਂ ਦੇ ਆਧਾਰ ‘ਤੇ ਮਦਦ ਪ੍ਰਾਪਤ ਕਰਦੇ ਹਨ) ਅਤੇ ਸਮਾਜਕ ਸੇਵਾਵਾਂ ਪ੍ਰਦਾਨ ਕਰਦਾ ਹੈ। 

ਸੂਬੇ ਭਰ ਵਿੱਚ 16 ਕਮਿਊਨਿਟੀਆਂ ਵਿੱਚ ਫਾਊਂਡਰੀ ਸੈਂਟਰ ਖੁੱਲ੍ਹੇ ਹੋਏ ਹਨ, ਅਤੇ 19 ਹੋਰ ਸੈਂਟਰ ਵਿਕਸਤ ਕੀਤੇ ਜਾ ਰਹੇ ਹਨ। ਇਸਦੇ ਨਤੀਜੇ ਵਜੋਂ ਸੂਬੇ ਭਰ ਵਿੱਚ ਕੁੱਲ 35 ਸੈਂਟਰ ਮੁਕੰਮਲ ਹੋ ਜਾਣਗੇ।

ਆਪਣੇ ਨੇੜੇ ਇੱਕ ਫਾਊਂਡਰੀ ਸੈਂਟਰ ਲੱਭਣ ਲਈ, foundrybc.ca ‘ਤੇ ਜਾਓ 

ਉਹਨਾਂ ਲੋਕਾਂ ਲਈ ਜੋ ਫਾਊਂਡਰੀ ਸੈਂਟਰ ਤੱਕ ਪਹੁੰਚ ਨਹੀਂ ਕਰ ਸਕਦੇ, ਫਾਊਂਡਰੀ, ਫਾਊਂਡਰੀ ਬੀ ਸੀ ਐਪ ਰਾਹੀਂ, ਫੋਨ ਦੁਆਰਾ ਜਾਂ foundrybc.ca ਵੈਬਸਾਈਟ ਰਾਹੀਂ ਸੂਬਾਈ ਵਰਚੁਅਲ ਸੇਵਾਵਾਂ ਪ੍ਰਦਾਨ ਕਰਦਾ ਹੈ। 

ਯੂਥ ਵੈਲਨੈਸ ਸੈਂਟਰ ਵਿੱਚ ਇੱਕ ਪੈਂਫਲਿਟ ਨੂੰ ਦੇਖ ਰਹੇ ਅਤੇ ਚਰਚਾ ਕਰਦੇ ਹੋਏ ਦੋ ਨੌਜਵਾਨ

ਏਕੀਕ੍ਰਿਤ ਬਾਲ ਅਤੇ ਯੁਵਾ ਟੀਮਾਂ

ਬੀ.ਸੀ. ਵਿੱਚ ਪਰਿਵਾਰ ਇਸ ਸਮੇਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਵਧਦੀ ਮਹਿੰਗਾਈ ਅਤੇ ਵਿਆਜ ਦਰਾਂ ਨੇ ਬਹੁਤ ਸਾਰੇ ਪਰਿਵਾਰਾਂ ਲਈ ਵਧੇਰੇ ਵਿੱਤੀ ਤਣਾਅ ਅਤੇ ਚਿੰਤਾ ਪੈਦਾ ਕੀਤੀ ਹੈ। ਪਰਿਵਾਰ ਮਜ਼ਬੂਤ ਅਤੇ ਏਕੀਕ੍ਰਿਤ ਸਿਹਤ ਸੰਭਾਲ ਸੇਵਾਵਾਂ ਦੇ ਹੱਕਦਾਰ ਹਨ ਤਾਂ ਜੋ ਉਹ ਲੋੜੀਂਦੀ ਮਦਦ ਪ੍ਰਾਪਤ ਕਰ ਸਕਣ, ਜਦੋਂ ਉਨ੍ਹਾਂ ਨੂੰ ਇਸਦੀ ਲੋੜ ਹੁੰਦੀ ਹੈ, ਜਿਸ ਵਿੱਚ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਹਾਇਤਾ, ਰੋਕਥਾਮ ਅਤੇ ਸ਼ੁਰੂਆਤੀ ਦਖਲਅੰਦਾਜ਼ੀ ਤੱਕ ਪਹੁੰਚ ਸ਼ਾਮਲ ਹੈ, ਜਿੱਥੇ ਹਰ ਦਰਵਾਜ਼ਾ ਸਹੀ ਦਰਵਾਜ਼ਾ ਹੈ।

ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਭਾਈਚਾਰਿਆਂ ਵਿੱਚ ਨਵੀਆਂ ਇੰਟਿਗਰੇਟਿਡ ਚਾਈਲਡ ਐਂਡ ਯੂਥ (ICY) ਟੀਮਾਂ (ਏਕੀਕ੍ਰਿਤ ਬਾਲ ਅਤੇ ਯੁਵਕ ਟੀਮਾਂ) ਬਣਾ ਰਿਹਾ ਹੈ। ICY ਟੀਮਾਂ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਸੰਭਾਲ ਵਿੱਚ ਕਮੀਆਂ ਅਤੇ ਰੁਕਾਵਟਾਂ ਨੂੰ ਦੂਰ ਕਰਨ, ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ ਇਕੱਠੇ ਕਰਨ ਅਤੇ ਬਿਹਤਰ ਸੰਭਾਲ ਪ੍ਰਦਾਨ ਕਰਨ ਲਈ ਕੰਮ ਕਰਦੀਆਂ ਹਨ। 

ਇਹ ਟੀਮਾਂ ਪਰਿਵਾਰਾਂ ਨੂੰ ਸੇਵਾਵਾਂ ਤੱਕ ਪਹੁੰਚ ਵਿੱਚ ਮਦਦ ਕਰਨ ਅਤੇ ਬੱਚਿਆਂ ਅਤੇ ਨੌਜਵਾਨਾਂ ਲਈ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰਦੀਆਂ ਹਨ।

ਸੂਬੇ ਭਰ ਦੇ 12 ਸਕੂਲ ਡਿਸਟ੍ਰਿਕਟਾਂ ਵਿੱਚ ਲਾਗੂ ਕੀਤੀਆਂ ਜਾ ਰਹੀਆਂ ICY ਟੀਮਾਂ ਤੋਂ ਬੱਚੇ, ਨੌਜਵਾਨ ਅਤੇ ਪਰਿਵਾਰ ਪਹਿਲਾਂ ਹੀ ਲਾਭ ਉਠਾ ਰਹੇ ਹਨ।

ਕਮਿਊਨਿਟੀ ਕਾਊਂਸਲਿੰਗ

ਜਦੋਂ ਲੋਕ ਮਦਦ ਲੈਣ ਦਾ ਦਲੇਰ ਫੈਸਲਾ ਲੈਂਦੇ ਹਨ, ਤਾਂ ਅਹਿਮ ਸੇਵਾਵਾਂ ਦਾ ਪਹੁੰਚਯੋਗ ਅਤੇ ਉਪਲਬਧ ਹੋਣਾ ਜ਼ਰੂਰੀ ਹੈ। ਸਰਕਾਰ ਇਹ ਸੁਨਿਸ਼ਚਿਤ ਕਰਨ ਲਈ ਕੰਮ ਕਰ ਰਹੀ ਹੈ ਕਿ ਪੇਂਡੂ, ਦੂਰ-ਦੁਰਾਡੇ ਅਤੇ ਇੰਡੀਜਨਸ (ਮੂਲਵਾਸੀ) ਭਾਈਚਾਰਿਆਂ ਸਮੇਤ ਜੀਵਨ ਦੇ ਸਾਰੇ ਖੇਤਰਾਂ ਦੇ ਲੋਕ ਮੁਫਤ ਜਾਂ ਘੱਟ ਲਾਗਤ ਵਾਲੀਆਂ ਕਾਊਂਸਲਿੰਗ ਸੇਵਾਵਾਂ ਤੱਕ ਪਹੁੰਚ ਕਰ ਸਕਣ, ਜਦੋਂ ਅਤੇ ਜਿੱਥੇ ਉਨ੍ਹਾਂ ਨੂੰ ਇਸਦੀ ਲੋੜ ਹੁੰਦੀ ਹੈ।

2019 ਤੋਂ, ਸੂਬੇ ਨੇ ਸੂਬੇ ਭਰ ਵਿੱਚ ਕੁੱਲ 49 ਕਮਿਊਨਿਟੀ ਕਾਊਂਸਲਿੰਗ ਏਜੰਸੀਆਂ ਦੀ ਸਹਾਇਤਾ ਲਈ $19 ਮਿਲੀਅਨ ਦਾ ਨਿਵੇਸ਼ ਕੀਤਾ ਹੈ। 

‘ਕਮਿਊਨਿਟੀ ਕਾਊਂਸਲਿੰਗ’ ਕਾਊਂਸਲਰਜ਼ ਲਈ ਗਾਹਕਾਂ ਨੂੰ ਉੱਥੇ ਮਿਲਣ ਦੀ ਅਜ਼ਾਦੀ ਪ੍ਰਦਾਨ ਕਰਦੀ ਹੈ ਜਿੱਥੇ ਉਹ ਹਨ, ਚਾਹੇ ਉਹ ਪਹੁੰਚ ਰਾਹੀਂ, ਵਿਅਕਤੀਗਤ ਕਾਊਂਸਲਿੰਗ ਰਾਹੀਂ ਹੋਵੇ ਜਾਂ ਵਰਚੁਅਲ ਸਹਾਇਤਾ ਰਾਹੀਂ।

ਆਪਣੇ ਨੇੜੇ ਕਾਊਂਸਲਿੰਗ ਸੇਵਾਵਾਂ ਲੱਭਣ ਲਈ, ‘ਕਮਿਊਨਿਟੀ ਐਕਸ਼ਨ ਇਨੀਸ਼ੀਏਟਿਵ ਕਮਿਊਨਿਟੀ ਕਾਊਂਸਲਿੰਗ’ ਗ੍ਰਾਂਟਾਂ (caibc.ca) ‘ਤੇ ਜਾਓ।

ਗਰੁੱਪ ਕਾਊਂਸਲਿੰਗ ਲਈ ਇੱਕ ਸਰਕਲ ਵਿੱਚ ਬੈਠੇ ਛੇ ਲੋਕ

ਕੌਨਫੀਡੈਂਟ ਪੇਰੈਂਟਜ਼/ਥਰਾਈਵਿੰਗ ਕਿਡਜ਼

ਕਿਸੇ ਬੱਚੇ ਦਾ ਪਾਲਣ-ਪੋਸ਼ਣ ਕਿਸੇ ਮੈਨੁਅਲ ਜਾਂ ਪਲੇਬੁੱਕ ਨਾਲ ਨਹੀਂ ਹੁੰਦਾ। ਅਜਿਹੇ ਸਮਾਂ ਵੀ ਹੁੰਦਾ ਹੈ ਜਦੋਂ ਮਾਪਿਆਂ ਨੂੰ ਆਪਣੇ ਜੀਵਨ ਦੇ ਮੁਸ਼ਕਲ ਸਮੇਂ ਵਿੱਚੋਂ ਕਿਸੇ ਬੱਚੇ ਦੇ ਮਾਰਗ-ਦਰਸ਼ਨ ਲਈ ਮਦਦ ਤੱਕ ਪਹੁੰਚ ਕਰਨ ਦੀ ਲੋੜ ਹੁੰਦੀ ਹੈ। 

‘ਕੌਨਫੀਡੈਂਟ ਪੇਰੇੰਟਜ਼/ਥਰਾਈਵਿੰਗ ਕਿਡਜ਼’ ਨਾਮ ਦੀ ਸੰਸਥਾ, ਐਂਕਜ਼ਾਇਟੀ ਅਤੇ ਵਿਵਹਾਰਕ ਚੁਣੌਤੀਆਂ ਵਾਲੇ ਬੱਚਿਆਂ (ਤਿੰਨ ਤੋਂ 12 ਸਾਲ ਦੀ ਉਮਰ ਤੱਕ) ਦੇ ਮਾਪਿਆਂ ਲਈ ਟੈਲੀਫੋਨ-ਅਧਾਰਤ ਸਹਾਇਤਾ ਦੀ ਪੇਸ਼ਕਸ਼ ਕਰਦੀ ਹੈ। 

ਇਹ ਪ੍ਰੋਗਰਾਮ, ਕਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ-ਬੀ.ਸੀ. ਡਿਵੀਯਨ, ਮਾਪਿਆਂ ਨੂੰ ਬਚਪਨ ਦੇ ਉਨ੍ਹਾਂ ਐਂਕਜ਼ਾਇਟੀ ਅਤੇ ਵਿਵਹਾਰਕ ਮੁੱਦਿਆਂ ਬਾਰੇ ਸਿਖਲਾਈ ਦਿੰਦੇ ਹਨ ਜੋ ਵਿਸ਼ੇਸ਼ ਸਥਿਤੀਆਂ ਦੌਰਾਨ ਪੈਦਾ ਹੋ ਸਕਦੇ ਹਨ, ਜਿਵੇਂ ਕਿ ਦਿਨ ਲਈ ਤਿਆਰ ਹੋਣਾ ਜਾਂ ਸਕੂਲ ਛੱਡਣਾ। 

ਫੋਨ-ਅਧਾਰਤ ਕੋਚਿੰਗ ਮਾਪਿਆਂ ਨੂੰ ਸਮਰੱਥ ਬਣਾਉਂਦੀ ਹੈ, ਉਨ੍ਹਾਂ ਨੂੰ ਆਪਣੇ ਬੱਚੇ ਦੀ ਸਹਾਇਤਾ ਕਰਨ ਲਈ ਹੁਨਰ ਅਤੇ ਕਾਰਜਨੀਤੀਆਂ ਵਿਕਸਤ ਕਰਨ ਵਿੱਚ ਸਹਾਇਤਾ ਕਰਦੀ ਹੈ। welcome.cmhacptk.ca ‘ਤੇ ਜਾ ਕੇ ਹੋਰ ਜਾਣੋ।

ਸਕੂਲਾਂ ਵਿੱਚ ਮਾਨਸਿਕ ਸਿਹਤ ਸਹਾਇਤਾ

2020 ਤੋਂ ਲੈ ਕੇ ਹੁਣ ਤੱਕ, ਵਿਦਿਆਰਥੀਆਂ ਨੂੰ ਵਧੀਆ ਮਾਨਸਿਕ-ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਲਈ ਵਧੇਰੇ ਸਿੱਖਿਆ ਅਤੇ ਸਹਾਇਤਾ ਮਿਲ ਰਹੀ ਹੈ।

ਵੀ ਆਰ ਇੰਡੀਜਨਸ: ਬਿੱਗ ਵਰੀਜ਼/ਫ਼ੀਅਰਜ਼, ਪੇਰੈਂਟ/ਕੇਅਰਗਿਵਰ ਸੁਪੋਰਟ ਪ੍ਰੋਗਰਾਮ 

‘ਕੌਨਫੀਡੈਂਟ ਪੇਰੇੰਟਜ਼/ਥਰਾਈਵਿੰਗ ਕਿਡਜ਼ ਐਂਕਜ਼ਾਇਟੀ ਪ੍ਰੋਗਰਾਮ’ ਦੇ ਪ੍ਰਮਾਣ-ਅਧਾਰ ਅਤੇ ਸਫਲਤਾ ਨੂੰ ਅੱਗੇ ਤੋਰਦੇ ਹੋਏ, ਬਿੱਗ ਵਰੀਜ਼/ਫ਼ੀਅਰਜ਼ ਪ੍ਰੋਗਰਾਮ ਦੇ ਵਿਕਾਸ ਨੂੰ ਇੰਡੀਜਨਸ ਪਰਿਵਾਰਾਂ ਲਈ ਇੰਡੀਜਨਸ ਦ੍ਰਿਸ਼ਟੀਕੋਣਾਂ ਰਾਹੀਂ ਮਾਰਗ ਦਰਸ਼ਨ ਦਿੱਤਾ ਗਿਆ, ਤਿਆਰ ਅਤੇ ਵਿਕਸਤ ਕੀਤਾ ਗਿਆ ਸੀ। 

ਇਹ ਪ੍ਰੋਗਰਾਮ ਇੰਡੀਜਨਸ ਪਰਿਵਾਰਾਂ ਦੇ ਹਿਮੰਤ ਅਤੇ ਹੌਸਲੇ ਨੂੰ ਮਾਨਤਾ ਦਿੰਦਾ ਹੈ, ਉਨ੍ਹਾਂ ਦੀ ਤੰਦਰੁਸਤੀ ਦੇ ਗਿਆਨ ਵਿੱਚ ਫਰਸਟ ਨੇਸ਼ਨਜ਼ ਦੀ ਸਹਾਇਤਾ ਕਰਨ ਦੀ ਮਹੱਤਤਾ ਦੇ ਨਾਲ-ਨਾਲ ਇੰਡੀਜਨਸ ਪਰਿਵਾਰਾਂ ‘ਤੇ ਬਸਤੀਵਾਦ ਦੇ ਵਿਘਨਕਾਰੀ ਪ੍ਰਭਾਵਾਂ ਨੂੰ ਸਵੀਕਾਰ ਕਰਦਾ ਹੈ।

ਪ੍ਰਾਈਮਰੀ ਕੇਅਰ ਦੀਆਂ ਥਾਂਵਾਂ ਵਿੱਚ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ 

ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੰਭਾਲ ਪ੍ਰਦਾਨ ਕਰਨਾ ਬੀ.ਸੀ. ਦੇ ਹੈਲਥ ਕੇਅਰ ਸਿਸਟਮ ਦਾ ਇੱਕ ਅਹਿਮ ਹਿੱਸਾ ਹੈ। ਇਸੇ ਕਰਕੇ ਸਰਕਾਰ ਨੇ ਸੂਬੇ ਭਰ ਦੇ ਘੱਟੋ-ਘੱਟ 10 ਹਸਪਤਾਲਾਂ ਦੇ ਐਮਰਜੈਂਸੀ ਡਿਪਾਰਟਮੈਂਟਾਂ ਵਿੱਚ ‘ਇਨਪੇਸ਼ੰਟ’ (ਦਾਖਲ ਮਰੀਜ਼) ਮਾਨਸਿਕ ਸਿਹਤ ਯੂਨਿਟ ਜਾਂ ਸਮਰਪਿਤ ਮਾਨਸਿਕ ਸਿਹਤ ਜ਼ੋਨਾਂ ਨੂੰ ਜੋੜਨ ਅਤੇ ਉਹਨਾਂ ਦਾ ਵਿਸਤਾਰ ਕਰਨ ਲਈ ਨਿਵੇਸ਼ ਕੀਤੇ ਹਨ, ਅਤੇ ਇਸ ਵਿੱਚ ਹੋਰ ਵੀ ਹਸਪਤਾਲ ਸ਼ਾਮਲ ਹੋਣਗੇ। 

ਉਸੇ-ਦਿਨ ਦਿੱਤੀਆਂ ਜਾਣ ਵਾਲੀਆਂ ਮਾਨਸਿਕ ਸਿਹਤ ਸੇਵਾਵਾਂ ਸੂਬੇ ਭਰ ਵਿੱਚ ਕਈ ਅਰਜੰਟ ਅਤੇ ਪ੍ਰਾਈਮਰੀ ਕੇਅਰ ਸੈਂਟਰਾਂ ਵਿੱਚ ਉਪਲਬਧ ਹਨ, ਜਿੱਥੇ ਪ੍ਰਾਈਮਰੀ ਕੇਅਰ ਫਿਜ਼ੀਸ਼ੀਅਨ, ਸਾਇਕਿਐਟ੍ਰਿਸਟ, ਨਰਸਾਂ ਅਤੇ ਹੋਰ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਮਾਹਰ ਪ੍ਰਤੀ ਸਾਲ 365 ਦਿਨ ਉਪਲਬਧ ਹੁੰਦੇ ਹਨ।

ਕ੍ਰਾਈਸਿਸ (ਸੰਕਟ) ਲਾਈਨਾਂ

ਜਦੋਂ ਲੋਕ ਮਾਨਸਿਕ ਸਿਹਤ ਜਾਂ ਨਸ਼ੇ ਦੀ ਲਤ ਦੀਆਂ ਚੁਣੌਤੀਆਂ ਕਾਰਨ ਸੰਕਟ ਵਿੱਚ ਹੁੰਦੇ ਹਨ, ਤਾਂ ਉਹਨਾਂ ਨੂੰ ਦੇਖਭਾਲ ਅਤੇ ਹਮਦਰਦੀ ਦੀ ਲੋੜ ਹੁੰਦੀ ਹੈ।

ਸੰਕਟ ਲਾਈਨਾਂ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲੇ ਉਹਨਾਂ ਲੋਕਾਂ ਲਈ ਇੱਕ ਮਹੱਤਵਪੂਰਣ ਸੇਵਾ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਨੂੰ ਮਾਨਸਿਕ ਸਿਹਤ ਅਤੇ/ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਹਾਇਤਾ ਦੀ ਲੋੜ ਹੁੰਦੀ ਹੈ।

ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਅਤੇ ਕੋਵਿਡ-19 ਮਹਾਂਮਾਰੀ ਦੇ ਨਤੀਜੇ ਵਜੋਂ ਬੀ.ਸੀ. ਦੀਆਂ ਸੰਕਟ ਲਾਈਨਾਂ ਨੂੰ ਉਮੀਦ ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ।

ਇਸ ਲਈ ਸਰਕਾਰ ਸੰਕਟ ਲਾਈਨਾਂ ਦਾ ਜਵਾਬ ਦੇਣ ਵਾਲਿਆਂ  ਲਈ $2.47 ਮਿਲੀਅਨ ਤੋਂ ਵੀ ਵੱਧ ਦਾ ਨਿਵੇਸ਼ ਕਰਕੇ ਸੰਕਟ ਲਾਈਨਾਂ ਦਾ ਵਿਸਤਾਰ ਕਰ ਰਹੀ ਹੈ ਅਤੇ ਇਹਨਾਂ ਸੇਵਾਵਾਂ ਨੂੰ ਮਜ਼ਬੂਤ ਬਣਾ ਰਹੀ ਹੈ ਤਾਂ ਜੋ ਮਹਾਂਮਾਰੀ ਦੇ ਦੌਰਾਨ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕ ਅਜਿਹੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਜਿਸਦੀ ਉਹਨਾਂ ਨੂੰ ਲੋੜ ਹੈ ਅਤੇ ਜਿਸਦੇ ਉਹ ਹੱਕਦਾਰ ਹਨ।  

ਇੱਥੇ ਮਦਦ ਪ੍ਰਾਪਤ ਕਰੋ:

  • 1 800 SUICIDE (1-800-784-2433)
  • ਮਾਨਸਿਕ ਸਿਹਤ ਸਹਾਇਤਾ: 310-6789
  • ਬੱਚਿਆਂ ਦੀ ਮਦਦ ਲਈ ਇੱਥੇ ਫ਼ੋਨ ਕਰੋ 1-800-668-6868
  • KUU-US ਕ੍ਰਾਈਸਿਸ ਰਿਸਪੌਂਸ ਸਰਵਿਸ, ਜੋ ਕਿ ਬੀ.ਸੀ. ਦੇ ਸਾਰੇ ਇੰਡੀਜਨਸ (ਮੂਲ-ਵਾਸੀ) ਲੋਕਾਂ ਨੂੰ ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਸੰਕਟ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਨੰਬਰ 1-800-588-8717 ਹੈ
  • ਅਲਕੋਹਲ ਐਂਡ ਡਰੱਗ ਇਨਫੌਰਮੇਸ਼ਨ ਐਂਡ ਰਿਫਰਲ ਸਰਵਿਸ:1-800-663-1441
ਇੱਕ ਵਿਅਕਤੀ ਇੱਕ ਕੰਧ ਨਾਲ ਲੱਗ ਕੇ ਝੁਕਿਆ ਹੋਇਆ ਆਪਣੇ ਫ਼ੋਨ 'ਤੇ ਟਾਈਪ ਕਰ ਰਿਹਾ ਹੈ