ਤੰਦਰੁਸਤੀ ਅਤੇ ਰਿਕਵਰੀ ਵਿੱਚ ਲਗਤਾਰ ਸਹਾਇਤਾ ਕਰਨਾ

ਰਿਕਵਰੀ ਲਈ ਰਸਤਾ ਬਣਾਉਣਾ ਤਾਂ ਜੋ ਲੋਕ ਸਿਹਤਮੰਦ ਜ਼ਿੰਦਗੀ ਜੀ ਸਕਣ।

ਕਮਿਊਨਿਟੀ ਰਿਕਵਰੀ ਸਾਈਟਾਂ

ਸਰਕਾਰ ਸੂਬੇ ਭਰ ਵਿੱਚ ਲੋਕਾਂ ਦੇ ਰਿਕਵਰੀ ਵੱਲ ਅੱਗੇ ਵਧਣ ਦੀ ਪ੍ਰਕਿਰਿਆ ਦੌਰਾਨ ਸਹਾਇਤਾ ਕਰਨ ਲਈ ਨਵੀਆਂ ਕਮਿਊਨਿਟੀ ਰਿਕਵਰੀ ਸਾਈਟਾਂ ਬਣਾ ਰਹੀ ਹੈ, ਜਿੱਥੇ ਲਗਨ ਨਾਲ ਕੰਮ ਕਰਨ ਵਾਲੇ ਵਰਕਰਾਂ ਦੀ ਸਹਾਇਤਾ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਦੇ ਟ੍ਰੀਟਮੈਂਟ ਫੈਸਿਲਿਟੀ ਨੂੰ ਛੱਡ ਕੇ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਲੋੜੀਂਦੀ ਸਹਾਇਤਾ ਮਿਲਦੀ ਰਹੇ। 

2022 ਤੋਂ ਲੈ ਕੇ ਹੁਣ ਤੱਕ, ਸਰਕਾਰ ਨੇ ਵੈਨਕੂਵਰ ਵਿੱਚ ਤਿੰਨ ਥਾਵਾਂ ‘ਤੇ ਕਮਿਊਨਿਟੀ ਰਿਕਵਰੀ ਸਾਈਟਾਂ ਲਈ ਫੰਡ ਦਿੱਤੇ ਹਨ। ਭਵਿੱਖ ਵਿੱਚ ਇਸ ਮੌਡਲ ਦਾ ਵਿਸਤਾਰ ਫਰੇਜ਼ਰ, ਇੰਟੀਰੀਅਰ, ਆਈਲੈਂਡ ਅਤੇ ਨੌਰਦਰਨ ਹੈਲਥ ਖੇਤਰਾਂ ਦੇ ਭਾਈਚਾਰਿਆਂ ਵਿੱਚ ਕੀਤਾ ਜਾ ਰਿਹਾ ਹੈ। ਸਰਕਾਰ ਚਾਰ ਕਮਿਊਨਿਟੀ ਰਿਕਵਰੀ ਸਾਈਟਾਂ ਖੋਲ੍ਹੇਗੀ, ਜਿੱਥੇ ਉਹ ਲੋਕ ਜੋ ਰਿਕਵਰੀ ਦੀ ਪ੍ਰਕਿਰਿਆ ਵਿੱਚ ਹਨ, ਇੱਕ-ਦੂਜੇ ਦੇ ਆਪਸੀ ਸਹਿਯੋਗ (ਪੀਅਰ ਸੁਪੋਰਟ), ਲਾਈਫ਼-ਸਕਿੱਲਸ ਪ੍ਰੋਗਰਾਮਿੰਗ ਅਤੇ ਦੁਬਾਰਾ ਨਸ਼ੇ ਕਰਨ ਦੀ ਸਥਿਤੀ ਵਿੱਚ ਵਾਪਸ ਜਾਣ ਦੀ ਰੋਕਥਾਮ ਰਾਹੀਂ ਇੱਕ ਦੂਜੇ ਨਾਲ ਸੰਪਰਕ, ਮੁਸ਼ਕਲਾਂ ਤੋਂ ਫਿਰ ਉੱਭਰਨ ਦੀ ਸ਼ਕਤੀ ਅਤੇ ਤੰਦਰੁਸਤ ਰਹਿਣ ਦੇ ਵਸੀਲੇ ਬਣਾ ਸਕਦੇ ਹਨ। 

ਇਸ ਤੋਂ ਇਲਾਵਾ, ਆਫਟਰਕੇਅਰ (ਬਾਅਦ ਵਿੱਚ ਦੇਖਭਾਲ ਕਰਨ ਵਾਲੇ) ਪ੍ਰਦਾਤਾਵਾਂ ਲਈ ਸਿਖਲਾਈ ਜਿਵੇਂ ਕਿ ਰਿਕਵਰੀ ਕੋਚਿੰਗ, ਦੁਬਾਰਾ ਨਸ਼ੇ ਕਰਨ ਦੀ ਸਥਿਤੀ ਵਿੱਚ ਵਾਪਸ ਜਾਣ ‘ਤੇ ਰੋਕਥਾਮ, ਸੱਭਿਆਚਾਰ-ਅਧਾਰਤ ਹੀਲਿੰਗ ਇਨੀਸ਼ੀਏਟਿਵ ਅਤੇ ਹੋਰ ਸੇਵਾਵਾਂ ਇਹ ਯਕੀਨੀ ਬਣਾਉਣਗੀਆਂ ਕਿ ਲੋਕਾਂ ਨੂੰ ਲੰਬੇ ਸਮੇਂ ਲਈ ਸਹਾਇਤਾ ਮਿਲ ਰਹੀ ਹੈ।

ਕੰਪਲੈਕਸ ਕੇਅਰ ਹਾਊਸਿੰਗ

ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਦ੍ਰਿੜ ਹੈ ਕਿ ਬੀ.ਸੀ. ਵਿੱਚ ਹਰ ਕਿਸੇ ਕੋਲ ਘਰ ਤੱਕ ਪਹੁੰਚ ਹੋਵੇ – ਜਿੱਥੇ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ ਅਤੇ ਇੱਜ਼ਤ ਨਾਲ ਰਹਿ ਸਕਣ।  

ਇਸ ਲਈ ਸਰਕਾਰ ਸੂਬੇ ਭਰ ਵਿੱਚ ਕੰਪਲੈਕਸ ਕੇਅਰ ਹਾਊਸਿੰਗ ਸੇਵਾਵਾਂ ਸ਼ਾਮਲ ਕਰ ਰਹੀ ਹੈ। ਕੰਪਲੈਕਸ ਕੇਅਰ ਹਾਊਸਿੰਗ ਅਜੇਹੇ ਲੋਕਾਂ ਦੀਆਂ ਕਈ ਤਰ੍ਹਾਂ ਦੀਆਂ ਮਾਨਸਿਕ ਸਿਹਤ, ਨਸ਼ੇ ਦੀ ਲਤ, ਅਤੇ ਹੋਰ ਕਈ ਗੁੰਝਲਦਾਰ ਸਿਹਤ ਚੁਣੌਤੀਆਂ ਸੰਬੰਧੀ ਮਦਦ ਕਰਨ ਲਈ ਇੱਕ ਮਹੱਤਵਪੂਰਨ ਪਹੁੰਚ ਹੈ, ਜਿਨ੍ਹਾਂ ਨੂੰ ਅਕਸਰ ਬੇਘਰੀ ਦਾ ਅਨੁਭਵ ਕਰਨਾ ਪੈਂਦਾ ਹੈ ਜਾਂ ਉਹਨਾਂ ਨੂੰ ਘਰ ਤੋਂ ਕੱਢੇ ਜਾਣ ਦਾ ਖਤਰਾ ਹੁੰਦਾ ਹੈ।

ਸੂਬੇ ਨੇ 2022 ਵਿੱਚ, ਇਹ ਸੇਵਾਵਾਂ ਪ੍ਰਦਾਨ ਕਰਨ ਦੇ ਟੀਚੇ ਨਾਲ ਸੂਬੇ ਭਰ ਵਿੱਚ 500 ਲੋਕਾਂ ਲਈ ਕੰਪਲੈਕਸ ਕੇਅਰ ਹਾਊਸਿੰਗ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਇਹਨਾਂ ਸੇਵਾਵਾਂ ਨੂੰ ਫੰਡ ਦੇਣ ਲਈ ਬੱਜਟ 2023 ਵਿੱਚ $266 ਮਿਲੀਅਨ ਦੇ ਵਧੇਰੇ ਨਿਵੇਸ਼ ਦੀ ਵਚਨਬੱਧਤਾ ਰਾਹੀਂ ਇਸ ਕੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਜਿਸ ਵਿੱਚ ਲੋਕਾਂ ਲਈ ਇਹਨਾਂ ਸੇਵਾਵਾਂ ਵਾਲੇ ਨਵੇਂ ਘਰ ਬਣਾਉਣ ਲਈ $169 ਮਿਲੀਅਨ ਦੀ ਕੈਪਿਟਲ ਫੰਡਿੰਗ ਸ਼ਾਮਲ ਹੈ।

ਇੱਕ ਵਿਅਕਤੀ ਦੂਜੇ ਵਿਅਕਤੀ ਦੇ ਮੋਢੇ 'ਤੇ ਆਪਣਾ ਹੱਥ ਰੱਖੇ ਹੋਏ

ਕੇਅਰ ਫੌਰ ਕੇਅਰਗਿਵਰਜ਼ ਐਂਡ ਕੇਅਰ ਟੂ ਸਪੀਕ (ਦੇਖਭਾਲ ਕਰਨ ਵਾਲਿਆਂ ਦੀ ਦੇਖਭਾਲ ਅਤੇ ਦੇਖਭਾਲ ਲਈ ਬੋਲਣਾ)

ਹੈਲਥ ਕੇਅਰ ਵਰਕਰ ਮਹਾਂਮਾਰੀ ਦੇ ਸਮੇਂ ਫਰੰਟਲਾਈਨ ‘ਤੇ ਰਹੇ ਹਨ ਅਤੇ ਇਹਨਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਇਨ੍ਹਾਂ ਚੁਣੌਤੀਆਂ ਦੇ ਦੌਰਾਨ ਲੋਕਾਂ ਦੀ ਮਦਦ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ। ਇਸ ਲਈ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਜਦੋਂ ਹੈਲਥ ਕੇਅਰ ਵਰਕਰਾਂ ਨੂੰ ਮਦਦ ਦੀ ਲੋੜ ਹੋਵੇ, ਤਾਂ ਉਹਨਾਂ ਕੋਲ ਵੀ ਸਹਾਰੇ ਲਈ ਕੋਈ ਥਾਂ ਹੈ।

‘ਕੇਅਰ ਟੂ ਸਪੀਕ’ ਇੱਕ ਅਜਿਹੀ ਪਹਿਲਕਦਮੀ ਹੈ ਜੋ 2020 ਵਿੱਚ ਪਹਿਲੀ ਵਾਰ ਮਹਾਂਮਾਰੀ ਨਾਲ ਨਜਿੱਠਣ ਲਈ ਸ਼ੁਰੂ ਹੋਈ ਸੀ ਅਤੇ ਇਹ ਇੱਕ ਪੀਅਰ-ਅਧਾਰਿਤ ਫ਼ੋਨ, ਟੈਕਸਟ ਅਤੇ ਵੈਬਚੈਟ ਸੇਵਾ ਹੈ ਜੋ ਹੈਲਥ ਕੇਅਰ ਪੇਸ਼ੇਵਰਾਂ ਨੂੰ ਮੁਫ਼ਤ ਅਤੇ ਗੁਪਤ ਸਹਾਇਤਾ ਪ੍ਰਦਾਨ ਕਰਦੀ ਹੈ।

‘ਕੇਅਰ ਟੂ ਸਪੀਕ’ ਇੱਕ ਜਨਤਕ ਤੌਰ ‘ਤੇ ਫ਼ੰਡ ਕੀਤਾ ਗਿਆ ਪ੍ਰੋਗਰਾਮ ਹੈ ਜੋ ਸਿਹਤ-ਸੰਭਾਲ ਅਤੇ ਕਮਿਊਨਿਟੀ ਸੋਸ਼ਲ ਸਰਵਿਸ ਵਰਕਰਾਂ ਲਈ ਪੀਅਰ ਸੁਪੋਰਟ ਅਤੇ ਟਾਰਗੇਟੱਡ ਮੈਂਟਲ-ਹੈਲਥ ਐਜੂਕੇਸ਼ਨ (ਟੀਚਾਬੱਧ ਮਾਨਸਿਕ-ਸਿਹਤ ਸਿੱਖਿਆ) ਦੇ ਸਰੋਤਾਂ ਦੀ ਪੇਸ਼ਕਸ਼ ਕਰਦਾ ਹੈ।

‘ਕੇਅਰ ਟੂ ਸਪੀਕ’ (Care to Speak) ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਉਪਲਬਧ ਹੈ

‘ਕੇਅਰ ਫੌਰ ਕੇਅਰਗਿਵਰਸ’ ਅਤੇ ‘ਕੇਅਰ ਟੂ ਸਪੀਕ’ ਬਾਰੇ ਹੋਰ ਜਾਣਕਾਰੀ ਲਈ, www.careforcaregivers.ca ‘ਤੇ ਜਾਓ।

ਕੰਮ ਵਾਲੀ ਥਾਂ ‘ਤੇ ਮਾਨਸਿਕ ਸਿਹਤ ਹੱਬ

ਸਕਾਰਾਤਮਕ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਅਤੇ ਉਸ ਨੂੰ ਉਤਸ਼ਾਹਤ ਕਰਨ ਵਿੱਚ ਕੰਮ ਦੀਆਂ ਥਾਵਾਂ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਮਾਨਸਿਕ ਸਿਹਤ ਅਤੇ ਨਸ਼ਾਖੋਰੀ ਮੰਤਰਾਲਾ ਪੂਰੀ ਸਰਕਾਰ ਵਿੱਚ ਅਤੇ ਕਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਬੀ ਸੀ ਡਿਵੀਯਨ, ਵਰਕਸੇਫ ਬੀ ਸੀ, ਹੈਲਥ ਐਂਡ ਸੇਫਟੀ ਐਸੋਸੀਏਸ਼ਨਾਂ, ਅਤੇ ਕਰਮਚਾਰੀਆਂ ਦੇ ਸਮੂਹਾਂ ਵਰਗੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਬੀ.ਸੀ. ਭਰ ਵਿੱਚ ਕੰਮ ਕਰਨ ਵਾਲੀਆਂ ਥਾਵਾਂ ‘ਤੇ ਕੰਮ ਕਰਨ ਦੇ ਮਹੌਲ ਨੂੰ ਬਿਹਤਰ ਬਣਾਇਆ ਜਾ ਸਕੇ।

ਮਹਾਂਮਾਰੀ ਦੀ ਸ਼ੁਰੂਆਤ ਵਿੱਚ, ਸਰਕਾਰ ਨੇ ਹੈਲਥਕੇਅਰ ਵਰਕਰਾਂ (careforcaregivers.ca ਅਤੇ ਕੇਅਰ ਟੂ ਸਪੀਕ) ਅਤੇ ਟੂਰਿਜ਼ਮ, ਹੌਸਪਿਟੈਲਿਟੀ ਅਤੇ ਕਮਿਊਨਿਟੀ ਸੋਸ਼ਲ ਸਰਵਿਸਿਜ਼ ਸੈਕਟਰ (ਹੱਬ ਫੌਰ ਵਰਕਪਲੇਸ ਮੈਂਟਲ ਹੈਲਥ ਅਤੇ CARE ਟਰੇਨਿੰਗ ਪ੍ਰੋਗਰਾਮ) ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਸਹਾਇਤਾ ਲਈ ਨਵੇਂ ਸਰੋਤ ਬਣਾ ਕੇ ਤੇਜ਼ੀ ਨਾਲ ਇਸ ਦਾ ਹੱਲ ਲੱਭਿਆ। 

ਇਹਨਾਂ ਪ੍ਰੋਗਰਾਮਾਂ ਦੀ ਸਫਲਤਾ ਤੋਂ ਬਾਅਦ, ਸੂਬੇ ਨੇ 2026 ਦੀ ਅਪ੍ਰੈਲ ਤੱਕ ਇਹਨਾਂ ਪ੍ਰੋਗਰਾਮਾਂ ਨੂੰ ਕਾਇਮ ਰੱਖਣ ਅਤੇ ਇਹਨਾਂ ਦਾ ਵਿਸਤਾਰ ਕਰਨ ਲਈ $6.6 ਮਿਲੀਅਨ ਤੋਂ ਵੀ ਜ਼ਿਆਦਾ ਵਧੇਰੇ ਫੰਡ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਦਿੱਤੀ ਹੈ, ਤਾਂ ਜੋ ਲੋਕ ਮਾਨਸਿਕ ਸਿਹਤ ਸੰਬੰਧੀ ਉਹ ਸਹਾਇਤਾਵਾਂ ਪ੍ਰਾਪਤ ਕਰ ਸਕਣ ਜਿਸਦੀ ਉਹਨਾਂ ਨੂੰ ਲੋੜ ਹੈ ਅਤੇ ਜਿਨ੍ਹਾਂ ਦੇ ਉਹ ਹੱਕਦਾਰ ਹਨ। 

ਸਮਾਜਕ ਵਿਕਾਸ ਅਤੇ ਗਰੀਬੀ ਨਿਵਾਰਣ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿੱਚ, ਮਾਨਸਿਕ ਸਿਹਤ ਅਤੇ ਨਸ਼ਾਖੋਰੀ ਮੰਤਰਾਲਾ ਮਾਨਸਿਕ ਰੋਗਾਂ ਨਾਲ ਰਹਿ ਰਹੇ ਕਰਮਚਾਰੀਆਂ ਲਈ ਮਨੋਵਿਗਿਆਨਕ ਤੌਰ ‘ਤੇ ਸੁਰੱਖਿਅਤ ਕੰਮ ਵਾਲੀ ਥਾਂ ਬਣਾਉਣ ਵਿੱਚ ਰੁਜ਼ਗਾਰ ਦੇਣ ਵਾਲਿਆਂ ਦਾ ਸਮਰਥਨ ਕਰਨ ਲਈ ਸਰੋਤ ਵੀ ਵਿਕਸਤ ਕਰ ਰਿਹਾ ਹੈ।

ਪ੍ਰਾਇਮਰੀ ਕੇਅਰ ਸੈਟਿੰਗਜ਼ ਵਿੱਚ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ

ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਦੇਖਭਾਲ ਪ੍ਰਦਾਨ ਕਰਨਾ ਬੀ.ਸੀ. ਦੀ ਸਿਹਤ ਸੰਭਾਲ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਲਈ ਸਰਕਾਰ ਨੇ ਸੂਬੇ ਭਰ ਦੇ ਘੱਟੋ-ਘੱਟ 10 ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਵਿੱਚ ਇਨਪੇਸ਼ੰਟ ਮੈਂਟਲ ਹੈਲਥ ਯੂਨਿਟ ਜਾਂ ਸਮਰਪਿਤ ਮੈਂਟਲ ਹੈਲਥ ਜ਼ੋਨ ਬਣਾਉਣ ਅਤੇ ਉਹਨਾਂ ਦਾ ਵਿਸਤਾਰ ਕਰਨ ਲਈ ਨਿਵੇਸ਼ ਕੀਤੇ ਹਨ, ਅਤੇ ਅਜੇਹਾ ਹੋਰ ਹਸਪਤਾਲਾਂ ਵਿੱਚ ਵੀ ਹੋਣ ਵਾਲਾ ਹੈ।

ਅਜਿਹੇ ਹਸਪਤਾਲਾਂ ਵਿੱਚ ਜਿੱਥੇ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨ, ਮਨੋਚਿਕਿਤਸਕ (psychiatrists), ਨਰਸਾਂ ਅਤੇ ਹੋਰ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਮਾਹਿਰ ਸਾਲ ਦੇ 365 ਦਿਨ ਉਪਲਬਧ ਹੁੰਦੇ ਹਨ, ਉੱਥੇ ਉਸੇ ਦਿਨ ਹੀ ਮਾਨਸਿਕ ਸਿਹਤ ਸੇਵਾਵਾਂ ਸੂਬੇ ਭਰ ਵਿੱਚ ਬਹੁਤ ਸਾਰੇ ਜ਼ਰੂਰੀ ਅਤੇ ਪ੍ਰਾਇਮਰੀ ਕੇਅਰ ਸੈਂਟਰਾਂ (Urgent and Primary Care Centres) ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ।