ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ‘ਡੀਕ੍ਰਿਮਿਨਲਾਈਜ਼’ ਕਰਨਾ
ਸੂਬੇ ਭਰ ਵਿੱਚ ਪਬਲਿਕ ਹੈਲਥ ਐਮਰਜੈਂਸੀ ਦੀ ਮੰਗ ਹੈ ਕਿ ਸਰਕਾਰ ਲੋਕਾਂ ਨੂੰ ਉਨ੍ਹਾਂ ਦੀ ਲੋੜੀਂਦੀ ਸੰਭਾਲ ਨਾਲ ਜੋੜਨ ਲਈ ਹਰ ਸੰਭਵ ਕੋਸ਼ਿਸ਼ ਕਰੇ, ਜਿਸ ਵਿੱਚ ਰੋਕਥਾਮ, ਨੁਕਸਾਨ ਘਟਾਉਣਾ, ਇਲਾਜ ਅਤੇ ਰਿਕਵਰੀ ਸ਼ਾਮਲ ਹੈ।
ਇਸ ਸਮੇਂ, ਲੋਕ ਸਿਰਫ਼ ਜ਼ਹਿਰੀਲੇ ਸਟ੍ਰੀਟ ਡਰੱਗਜ਼ ਲੈਣ ਨਾਲ ਮਰ ਰਹੇ ਹਨ।
ਜਾਨਾਂ ਬਚਾਉਣ ਅਤੇ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਨੂੰ ਖਤਮ ਕਰਨ ਲਈ ਸੂਬੇ ਦੀ ਲੜਾਈ ਵਿੱਚ ਡੀਕ੍ਰਿਮਿਨਲਾਈਜ਼ੇਸ਼ਨ (ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ ਨੂੰ ਨਿੱਜੀ ਵਰਤੋਂ ਲਈ ਆਪਣੇ ਕੋਲ ਰੱਖਣ ਨੂੰ ਅਪਰਾਧ ਦੇ ਦਾਇਰੇ ’ਚੋਂ ਬਾਹਰ ਕਰਨ ਦੀ ਛੋਟ) ਇੱਕ ਸਾਧਨ ਹੈ।
ਬੀ.ਸੀ. ਪਹਿਲਾ ਸੂਬਾ ਹੈ ਜਿਸ ਨੂੰ ਨਿੱਜੀ ਵਰਤੋਂ ਲਈ ਥੋੜ੍ਹੀ ਮਾਤਰਾ ਵਿੱਚ ਗੈਰ-ਕਨੂੰਨੀ ਨਸ਼ੀਲੇ ਪਦਾਰਥ ਰੱਖਣ ਵਾਲੇ ਲੋਕਾਂ ਲਈ ਅਪਰਾਧਿਕ ਜੁਰਮਾਨੇ ਹਟਾਉਣ ਲਈ ਫੈਡਰਲ ਸਰਕਾਰ ਤੋਂ ਤਿੰਨ ਸਾਲ ਦੀ ਛੋਟ ਮਿਲੀ ਹੈ।
ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ‘ਡੀਕ੍ਰਿਮਿਨਲਾਈਜ਼ੇਸ਼ਨ’ ਉਸ ਡਰ ਅਤੇ ਸ਼ਰਮ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਜੋ ਲੋਕਾਂ ਨੂੰ ਚੁੱਪ ਰੱਖਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਲੁਕਾਉਣ ਅਤੇ ਇਲਾਜ ਅਤੇ ਸਹਾਇਤਾ ਤੋਂ ਦੂਰ ਰਹਿਣ ਲਈ ਮਜਬੂਰ ਕਰਦਾ ਹੈ। ਵੱਧ ਰਹੀ ਨਸ਼ੀਲੇ ਪਦਾਰਥਾਂ ਦੀ ਜ਼ਹਿਰੀਲੀ ਸਪਲਾਈ ਨੂੰ ਦੇਖਦੇ ਹੋਏ – ਇਕੱਲੇ ਨਸ਼ੇ ਕਰਨਾ ਘਾਤਕ ਹੋ ਸਕਦਾ ਹੈ। ਇਨ੍ਹਾਂ ਰੁਕਾਵਟਾਂ ਨੂੰ ਖਤਮ ਕਰ ਕੇ, ਵਧੇਰੇ ਲੋਕ ਜੀਵਨ ਬਚਾਉਣ ਵਾਲੀਆਂ ਸਹਾਇਤਾਵਾਂ ਤੱਕ ਪਹੁੰਚ ਕਰਨ ਵਿੱਚ ਆਰਾਮ ਮਹਿਸੂਸ ਕਰਨਗੇ।
ਡੀਕ੍ਰਿਮੀਨਲਾਈਜ਼ੇਸ਼ਨ 31 ਜਨਵਰੀ, 2023 ਨੂੰ ਲਾਗੂ ਹੋਇਆ ਸੀ, ਅਤੇ ਸੂਬਾ ਇਹ ਯਕੀਨੀ ਬਣਾਉਣ ਲਈ ਵੱਖੋ-ਵੱਖਰੇ ਭਾਈਵਾਲਾਂ ਦੇ ਨਾਲ ਕੰਮ ਕਰ ਰਿਹਾ ਹੈ ਕਿ ਪੁਲਿਸ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਸਿਹਤ ਅਧਿਕਾਰੀ ਇਸ ਤਬਦੀਲੀ ਲਈ ਤਿਆਰ ਹਨ।
ਇਸ ਛੋਟ ਬਾਰੇ ਹੋਰ ਜਾਣਨ ਲਈ, gov.bc.ca/decriminalization ‘ਤੇ ਜਾਓ।
ਡਰੱਗ ਚੈਕਿੰਗ
ਸੂਬੇ ਭਰ ਵਿੱਚ ਬਹੁਤ ਸਾਰੀਆਂ ‘ਡਰੱਗ-ਚੈਕਿੰਗ’ ਸੇਵਾਵਾਂ ਹਨ ਤਾਂ ਜੋ ਲੋਕਾਂ ਨੂੰ ਇਹ ਜਾਣਨ ਵਿੱਚ ਮਦਦ ਕੀਤੀ ਜਾ ਸਕੇ ਕਿ ਜੋ ਨਸ਼ੀਲੇ ਪਦਾਰਥ ਉਹ ਲੈ ਰਹੇ ਹਨ, ਉਨ੍ਹਾਂ ਵਿੱਚ ਕੀ ਪਾਇਆ ਗਿਆ ਹੈ, ਤਾਂਕਿ ਜ਼ਹਿਰੀਲੇਪਣ ਦੇ ਜੋਖਮ ਨੂੰ ਘਟਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਸਹਾਇਕ ਸੇਵਾਵਾਂ ਨਾਲ ਜੋੜਿਆ ਜਾ ਸਕੇ।
ਸੂਬੇ ਭਰ ਦੀਆਂ ਸਾਰੀਆਂ ਸਿਹਤ ਅਥੌਰਿਟੀਆਂ ਵਿੱਚ ਬੀ.ਸੀ. ਵਿੱਚ ਨਸ਼ੀਲੇ ਪਦਾਰਥਾਂ ਦੀ ਜਾਂਚ ਲਈ ਬਹੁਤ ਸਾਰੇ ਫੋਰੀਏ ਟਰਾਂਸਫਾਰਮ ਇਨਫਰਾਰੈਡ (FTIR) ਸਪੈਕਟ੍ਰੋਮੀਟਰ ਹਨ, ਨਾਲ ਹੀ ‘ਬੀ ਸੀ ਸੈਂਟਰ ਔਨ ਸਬਸਟੈਂਸ ਯੂਜ਼’ ਦੀ ਮਲਕੀਅਤ ਵਾਲੇ ਤਿੰਨ ਵਾਧੂ ਯੰਤਰ ਵੀ ਹਨ।
ਸੂਬੇ ਭਰ ਵਿੱਚ 100 ਤੋਂ ਵੱਧ ਵੰਡੀਆਂ ਗਈਆਂ ਡਰੱਗ-ਚੈਕਿੰਗ ਸਾਈਟਾਂ ਖੋਲ੍ਹੀਆਂ ਗਈਆਂ ਹਨ: ਫਰੇਜ਼ਰ ਹੈਲਥ ਵਿੱਚ 26, ਇੰਟੀਰੀਅਰ ਹੈਲਥ ਵਿੱਚ 35, ਆਇਲੈਂਡ ਹੈਲਥ ਵਿੱਚ 31, ਵੈਨਕੂਵਰ ਕੋਸਟਲ ਹੈਲਥ ਵਿੱਚ ਦੋ ਅਤੇ ਨੌਰਦਰਨ ਹੈਲਥ ਵਿੱਚ 11 ਹਨ। ਇਹ ਸਾਈਟਾਂ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਖੇਤਰਾਂ ਵਿੱਚ ਵਧੇਰੇ ਲੋਕਾਂ ਲਈ ਡਰੱਗ ਚੈਕਿੰਗ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੀਆਂ ਹਨ।
ਇਸ ਤੋਂ ਇਲਾਵਾ, ਸਰਕਾਰ ਨੇ ਵੈਨਕੂਵਰ ਆਇਲੈਂਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀ ਗਈ ਪਹਿਲਾਂ ਨਾਲੋਂ ਬਿਹਤਰ, ਅਤਿ ਆਧੁਨਿਕ ਡਰੱਗ-ਚੈਕਿੰਗ ਤਕਨਾਲੋਜੀ ‘ਹਾਰਮਚੈੱਕ’ (HarmCheck) ਵਿੱਚ ਨਿਵੇਸ਼ ਕੀਤਾ ਹੈ ਜੋ ਲੋਕਾਂ ਨੂੰ ਇਸ ਬਾਰੇ ਹੋਰ ਵੀ ਸਹੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੀ ਹੈ ਕਿ ਉਹ ਕਿਹੜੇ ਪਦਾਰਥ ਲੈ ਰਹੇ ਹਨ, ਜਿਸ ਨਾਲ ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇਪਣ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ।
ਬੀ.ਸੀ. ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਜਾਂਚ ਕਰਨ ਵਾਲੀਆਂ ਸਾਈਟਾਂ ਦੀ ਇੱਕ ਪੂਰੀ ਸੂਚੀ ਇੱਥੇ ਪਾਈ ਜਾ ਸਕਦੀ ਹੈ।

ਓਵਰਡੋਜ਼ ਦੀ ਰੋਕਥਾਮ ਅਤੇ ਨਿਗਰਾਨੀ ਹੇਠ ਵਰਤੋਂ ਲਈ ਸੇਵਾਵਾਂ
ਜ਼ਹਿਰੀਲੇ ਨਸ਼ੀਲੇ ਪਦਾਰਥ ਲੋਕਾਂ ਨੂੰ ਮਾਰ ਰਹੇ ਹਨ ਅਤੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਹ ਇਸ ਤਰ੍ਹਾਂ ਨਹੀਂ ਚੱਲ ਸਕਦਾ। ਜਾਨਾਂ ਬਚਾਉਣ ਅਤੇ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇਪਣ ਦੇ ਜੋਖਮ ਨੂੰ ਘਟਾਉਣ ਲਈ, ਬੀ.ਸੀ. ਨੇ ਡਰੱਗ-ਜ਼ਹਿਰੀਲੇਪਣ ਦੇ ਸੰਕਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਭਾਈਚਾਰਿਆਂ ਵਿੱਚ ਓਵਰਡੋਜ਼ ਰੋਕਥਾਮ ਸੇਵਾਵਾਂ ਦੇ ਨਾਲ-ਨਾਲ ‘ਇਨਹੇਲੇਸ਼ਨ ਸਰਵਿਸਿਜ਼’ (ਸਾਹ ਲੈਣ ਦੀ ਪ੍ਰਤੀਕਿਰਿਆ ਨਾਲ ਸੰਬੰਧਤ ਇਲਾਜ) ਦੀਆਂ ਸੇਵਾਵਾਂ ਤੱਕ ਪਹੁੰਚ ਦਾ ਤੇਜ਼ੀ ਨਾਲ ਵਿਸਤਾਰ ਕੀਤਾ ਹੈ।
ਓਵਰਡੋਜ਼ ਦੀ ਰੋਕਥਾਮ ਅਤੇ ਨਿਗਰਾਨੀ ਹੇਠ ਨਸ਼ੇ ਲੈਣ ਵਾਲੀਆਂ ਸਾਈਟਾਂ ਜ਼ਿੰਦਗੀਆਂ ਬਚਾਉਂਦੀਆਂ ਹਨ, ਜ਼ਹਿਰੀਲੀਆਂ ਦਵਾਈਆਂ ਦੇ ਜ਼ਹਿਰੀਲੇਪਣ ਦੇ ਜੋਖਮ ਨੂੰ ਘਟਾਉਂਦੀਆਂ ਹਨ ਅਤੇ ਲੋਕਾਂ ਨੂੰ ਜੀਵਨ ਬਚਾਉਣ ਵਾਲੀਆਂ ਸਹਾਇਤਾਵਾਂ ਨਾਲ ਜੋੜਦੀਆਂ ਹਨ। ਇਹਨਾਂ ਸੇਵਾਵਾਂ ਨਾਲ ਕਿਸੇ ਵਿਅਕਤੀ ਦਾ ਜੁੜਨਾ ਉਸ ਵਿਅਕਤੀ ਨੂੰ ਸਿਹਤ ਸੰਭਾਲ, ਸਮਾਜਕ ਸੇਵਾਵਾਂ ਅਤੇ ਰਿਹਾਇਸ਼ ਅਤੇ ਇਲਾਜ ਦੇ ਵਿਕਲਪਾਂ ਨਾਲ ਜੋੜਨ ਦਾ ਇੱਕ ਮੌਕਾ ਹੁੰਦਾ ਹੈ।
OPS ਸਾਈਟਾਂ ਦੀ ਗਿਣਤੀ ਵਿੱਚ ਮਹੱਤਵਪੂਰਣ ਵਾਧਾ ਹੋਇਆ ਹੈ – 2016 ਵਿੱਚ ਇੱਕ ਸਾਈਟ ਤੋਂ ਸ਼ੁਰੂਆਤ ਕਰ, ਮਈ 2023 ਤੱਕ ਗਿਣਤੀ 47 ਹੋ ਗਈ ਹੈ, ਜਿਸ ਵਿੱਚ ‘ਇਨਹੇਲੇਸ਼ਨ’ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀਆਂ 17 ਸਾਈਟਾਂ ਸ਼ਾਮਲ ਹਨ। ਓਵਰਡੋਜ਼ ਰੋਕਥਾਮ ਸੇਵਾਵਾਂ ਅਤੇ ਨਿਗਰਾਨੀ ਹੇਠ ਨਸ਼ੇ ਲੈਣ ਵਾਲੀਆਂ ਥਾਵਾਂ ‘ਤੇ ਲੱਖਾਂ ਵਿਜ਼ਿਟ ਹੋਏ ਹਨ ਅਤੇ ਓਵਰਡੋਜ਼ ਦੀਆਂ ਹਜ਼ਾਰਾਂ ਘਟਨਾਵਾਂ ਨਾਲ ਨਜਿੱਠਿਆ ਗਿਆ ਅਤੇ ਜਾਨਾਂ ਬਚਾਈਆਂ ਗਈਆਂ ਹਨ।
ਟੇਲਗੇਟ ਕਿੱਟ
ਜ਼ਹਿਰੀਲੇ ਨਸ਼ੀਲੇ ਪਦਾਰਥ ਲੋਕਾਂ ਨੂੰ ਮਾਰ ਰਹੇ ਹਨ ਅਤੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਅੰਕੜੇ ਦਰਸਾਉਂਦੇ ਹਨ ਕਿ ਆਦਮੀ – ਅਤੇ ਖਾਸ ਤੌਰ ‘ਤੇ ਟ੍ਰੇਡਜ਼ ਵਿੱਚ ਕੰਮ ਕਰਨ ਵਾਲੇ ਆਦਮੀ – ਇਸ ਸੰਕਟ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ। ਇਹ ਇਸ ਤਰ੍ਹਾਂ ਨਹੀਂ ਚੱਲ ਸਕਦਾ।
ਇਹੀ ਕਾਰਨ ਹੈ ਕਿ ਸਰਕਾਰ ਟ੍ਰੇਡਜ਼ ਵਿੱਚ ਲੋਕਾਂ ਨੂੰ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਲਈ ਕਾਰਵਾਈ ਕਰ ਰਹੀ ਹੈ, ਜਿਸ ਵਿੱਚ ‘ਟੇਲਗੇਟ ਟੂਲਕਿੱਟ’ ਵੀ ਸ਼ਾਮਲ ਹੈ। ਟੇਲਗੇਟ ਟੂਲਕਿੱਟ ਵੈਨਕੂਵਰ ਆਇਲੈਂਡ ਕੰਸਟ੍ਰਕਸ਼ਨ ਐਸੋਸੀਏਸ਼ਨ ਦੁਆਰਾ ਪਾਇਲਟ ਕੀਤਾ ਗਿਆ ਨੁਕਸਾਨ ਘਟਾਉਣ ਵਾਲਾ ਇੱਕ ਸਫਲ ਪ੍ਰੋਗਰਾਮ ਹੈ, ਤਾਂ ਜੋ ਇਹ ਬੀ.ਸੀ. ਵਿੱਚ ਕੰਸਟ੍ਰਕਸ਼ਨ ਅਤੇ ਟ੍ਰੇਡਜ਼ ਤੱਕ ਪਹੁੰਚ ਸਕੇ।
ਇਹ ਪ੍ਰੋਗਰਾਮ ਲੋਕਾਂ ਨੂੰ ਇਕੱਲੇ ਨਸ਼ਿਆਂ ਦੀ ਵਰਤੋਂ ਕਰਨ ਦੇ ਜੋਖਮਾਂ, ਦਰਦ ਨਾਲ ਨਜਿੱਠਣ ਦੇ ਵਿਕਲਪਾਂ, ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇਪਣ ਦੀ ਰੋਕਥਾਮ ਅਤੇ ਇਲਾਜ ਤੱਕ ਪਹੁੰਚ ਬਾਰੇ ਸਿਖਾਉਂਦਾ ਹੈ। ਇਹ ਗੱਲਬਾਤ ਨੂੰ ਵੀ ਉਤਸ਼ਾਹਤ ਕਰਦਾ ਹੈ ਜੋ ਪਦਾਰਥਾਂ ਦੀ ਵਰਤੋਂ ਨਾਲ ਜੁੜੇ ਬਦਨਾਮੀ ਦੇ ਡਰ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਅਤੇ ਲੋਕਾਂ ਨੂੰ ਜੀਵਨ ਬਚਾਉਣ ਵਾਲੀਆਂ ਸਹਾਇਤਾਵਾਂ ਤੱਕ ਪਹੁੰਚ ਕਰਨ ਲਈ ਉਤਸ਼ਾਹਤ ਕਰਦੀ ਹੈ। ਕਿਉਂਕਿ ਨਸ਼ਾ ਸਿਹਤ ਦਾ ਮੁੱਦਾ ਹੈ ਨਾ ਕਿ ਅਪਰਾਧਿਕ ਨਿਆਂ ਦਾ।
ਹੋਰ ਜਾਣਕਾਰੀ ਲਈ, ਟੇਲਗੇਟ ਟੂਲਕਿੱਟ ‘ਤੇ ਜਾਓ – ਤੁਸੀਂ ਸਹੀ ਸਾਧਨਾਂ ਦੇ ਹੱਕਦਾਰ ਹੋ।
ਘਰ ਲੈਕੇ ਜਾਣ ਵਾਲੀਆਂ ਨਲੌਕਸੋਨ ਕਿੱਟ
ਟੇਕ-ਹੋਮ ਨਲੌਕਸੋਨ (THN) ਕਿੱਟ ਯਾਨੀ ਘਰ ਲੈਕੇ ਜਾਣ ਵਾਲੀਆਂ ਨਲੌਕਸੋਨ ਕਿੱਟ ਦੀ ਵਧੇਰੇ ਮੰਗ ਦਾ ਸਿਲਸਿਲਾ ਜਾਰੀ ਹੈ। ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਅਤੇ ਜੂਨ 2023 ਤੱਕ, ਤਕਰੀਬਨ 2 ਮਿਲੀਅਨ ਤੋਂ ਵੱਧ ਕਿੱਟ ਭੇਜੀਆਂ ਜਾ ਚੁੱਕੀਆਂ ਹਨ ਅਤੇ 153,148 ਕਿੱਟ ਦੀ ਵਰਤੋਂ ਕਿਸੇ ਨਸ਼ੀਲੇ ਪਦਾਰਥ ਦੇ ਜ਼ਹਿਰੀਲੇਪਣ ਨੂੰ ਖਤਮ ਕਰਨ ਲਈ ਕੀਤੇ ਜਾਣ ਦੀ ਰਿਪੋਰਟ ਹੈ। ਕਿੱਟ 2,204 ਤੋਂ ਵੱਧ ਥਾਂਵਾਂ ‘ਤੇ ਉਪਲਬਧ ਹਨ, ਜਿੰਨ੍ਹਾਂ ਵਿੱਚ ਬੀ.ਸੀ. ਵਿੱਚ 860 ਕਮਿਊਨਿਟੀ ਫਾਰਮੇਸੀਆਂ ਵੀ ਸ਼ਾਮਲ ਹਨ।

ਲਾਈਫਗਾਰਡ ਐਪ
ਲਾਈਫਗਾਰਡ ਐਪ ਇੱਕ ਜੀਵਨ ਬਚਾਉਣ ਦਾ ਸਾਧਨ ਹੈ ਜੋ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ ਓਵਰਡੋਜ਼ ਹੋਣ ‘ਤੇ ਤੇਜ਼ੀ ਨਾਲ ਮਦਦ ਪ੍ਰਾਪਤ ਕਰਨ ਦੇ ਸਮਰੱਥ ਕਰਦਾ ਹੈ।
ਐਪ ਵਰਤੋਂ ਕਰਨ ਵਾਲੇ ਦੁਆਰਾ ਆਪਣੀ ਡੋਜ਼ ਲੈਣ ਤੋਂ ਪਹਿਲਾਂ ਐਕਟੀਵੇਟ ਕੀਤੀ ਜਾਂਦੀ ਹੈ। 50 ਸਕਿੰਟਾਂ ਬਾਅਦ ਐਪ ਦਾ ਅਲਾਰਮ ਵੱਜੇਗਾ। ਜੇ ਨਸ਼ੇ ਦੀ ਵਰਤੋਂ ਕਰਨ ਵਾਲਾ ਇਹ ਦਰਸਾਉਣ ਲਈ ਕਿ ਉਹ ਠੀਕ ਹਨ, ਅਲਾਰਮ ਨੂੰ ਰੋਕਣ ਲਈ ਇੱਕ ਬਟਨ ਨਹੀਂ ਦਬਾਉਂਦਾ ਤਾਂ ਅਲਾਰਮ ਹੋਰ ਤੇਜ਼ ਹੋ ਜਾਂਦਾ ਹੈ। 75 ਸਕਿੰਟਾਂ ਬਾਅਦ ਇੱਕ ਟੈਕਸਟ-ਟੂ-ਵੌਇਸ ਕਾਲ ਸਿੱਧੀ 9-1-1 ‘ਤੇ ਜਾਵੇਗੀ, ਜੋ ਐਮਰਜੈਂਸੀ ਮੈਡੀਕਲ ਡਿਸਪੈਚਰਾਂ ਨੂੰ ਸੰਭਾਵਿਤ ਓਵਰਡੋਜ਼ ਬਾਰੇ ਸੁਚੇਤ ਕਰੇਗੀ।
ਅੱਜ ਤੱਕ, ਐਪ ਰਾਹੀਂ ਨਸ਼ੀਲੇ ਪਦਾਰਥਾਂ ਨਾਲ ਕਿਸੇ ਵੀ ਮੌਤ ਦੀ ਰਿਪੋਰਟ ਨਹੀਂ ਕੀਤੀ ਗਈ ਹੈ। ‘ਲਾਈਫਗਾਰਡ’ ਹੁਣ ਡਰੱਗ ਅਲਰਟ ਵੀ ਪ੍ਰਦਾਨ ਕਰਦਾ ਹੈ।